08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸਰਕਾਰ ਨੇ ਰਿਹਾਇਸ਼ੀ ਤੇ ਕਮਰਸ਼ੀਅਲ ਪ੍ਰਾਪਰਟੀ 'ਤੇ ਵਧਾਇਆ ਟੈਕਸ

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਰਿਹਾਇਸ਼ੀ...

Ad Position 21
No active advertisement
ਅਜੀਤ ਡੈਸਕ 18-07-2025

ਚੰਡੀਗੜ੍ਹ, 18 ਜੁਲਾਈ (ਵਿਕਰਮਜੀਤ ਸਿੰਘ ਮਾਨ)-ਪੰਜਾਬ ਸਰਕਾਰ ਨੇ ਸ਼ਹਿਰੀ ਸਥਾਨਕ ਸੰਸਥਾਵਾਂ ਵਿਚ ਰਿਹਾਇਸ਼ੀ ਘਰਾਂ, ਫਲੈਟਾਂ ਅਤੇ ਵਪਾਰਕ ਇਮਾਰਤਾਂ (ਮਲਟੀਪਲੈਕਸਾਂ ਨੂੰ ਛੱਡ ਕੇ) ‘ਤੇ ਜਾਇਦਾਦ ਟੈਕਸ ਦੀਆਂ ਦਰਾਂ ਵਿਚ ਪੰਜ ਫੀਸਦੀ ਦਾ ਵਾਧਾ ਕੀਤਾ ਹੈ। ਇਹ ਵਾਧਾ ਵਿੱਤੀ ਸਾਲ 2025-26 ਲਈ 1 ਅਪ੍ਰੈਲ 2025 ਤੋਂ ਲਾਗੂ ਹੋਵੇਗਾ।

ਸਰਕਾਰ ਵਲੋਂ 14 ਫਰਵਰੀ, 2021 ਅਤੇ 26 ਅਪ੍ਰੈਲ, 2021 ਨੂੰ ਜਾਰੀ ਕੀਤੀਆਂ ਗਈਆਂ ਪੁਰਾਣੀਆਂ ਹਦਾਇਤਾਂ ਦੇ ਆਧਾਰ ‘ਤੇ, ਇਹ ਸਪੱਸ਼ਟ ਕੀਤਾ ਗਿਆ ਸੀ ਕਿ ਹਰ ਸਾਲ ਜਾਇਦਾਦ ਟੈਕਸ ਵਿਚ 5 ਫੀਸਦੀ ਸਾਲਾਨਾ ਵਾਧਾ ਹੋਣਾ ਚਾਹੀਦਾ ਹੈ। ਹੁਣ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ, ਜਿਨ੍ਹਾਂ ਜਾਇਦਾਦਾਂ ‘ਤੇ ਨਵਾਂ ਟੈਕਸ ਲਾਗੂ ਹੋਵੇਗਾ, ਉਨ੍ਹਾਂ ਵਿਚ ਰਿਹਾਇਸ਼ੀ ਘਰ, ਰਿਹਾਇਸ਼ੀ ਫਲੈਟ, ਵਪਾਰਕ ਇਮਾਰਤਾਂ, ਜਿਨ੍ਹਾਂ ਵਿਚ ਰੈਸਟੋਰੈਂਟ ਵੀ ਸ਼ਾਮਿਲ ਹਨ। 

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਪੁਲਿਸ ਵਲੋਂ 1 ਕੁਇੰਟਲ 35 ਕਿਲੋ ਭੁੱਕੀ ਪੋਸਤ ਸਮੇਤ ਵਿਅਕਤੀ ਗ੍ਰਿਫਤਾਰ ਅਗਲੀ ਖ਼ਬਰ ਪੰਜਾਬ ਪੁੱਜੇ ਦਿਲਜੀਤ ਦੋਸਾਂਝ, ਦੇਖੋ ਤਸਵੀਰਾਂ
Ad Position 24