08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਫਿਰੌਤੀ ਦੀ ਮੰਗ ਕਰ ਰਹੇ ਅਣ-ਪਛਾਤਿਆਂ ਨੇ ਬੇਕਰੀ ’ਤੇ ਕੀਤੀ ਗੋਲੀਬਾਰੀ

ਚਵਿੰਡਾ ਦੇਵੀ, (ਅੰਮ੍ਰਿਤਸਰ), 18 ਜੁਲਾਈ- ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ’ਚ ਸਥਿਤ ਸੁੰਦਰ ਬੇਕਰੀ ਵਿਖੇ ਬੀਤੀ ਦੇਰ ਰਾਤ ਤਿੰਨ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ...

Ad Position 21
No active advertisement
ਅਜੀਤ ਡੈਸਕ 18-07-2025

ਚਵਿੰਡਾ ਦੇਵੀ, (ਅੰਮ੍ਰਿਤਸਰ), 18 ਜੁਲਾਈ- ਹਲਕਾ ਮਜੀਠਾ ਦੇ ਕਸਬਾ ਚਵਿੰਡਾ ਦੇਵੀ ’ਚ ਸਥਿਤ ਸੁੰਦਰ ਬੇਕਰੀ ਵਿਖੇ ਬੀਤੀ ਦੇਰ ਰਾਤ ਤਿੰਨ ਅਣ-ਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮੋਟਰਸਾਈਕਲ ’ਤੇ ਸਵਾਰ ਤਿੰਨ ਅਣਪਛਾਤੇ ਵਿਅਕਤੀਆਂ ਵਲੋਂ ਸੁੰਦਰ ਬੇਕਰੀ ’ਤੇ ਚਾਰ ਰੋਂਦ ਫਾਇਰ ਕੀਤੇ, ਜੋ ਸੁੰਦਰ ਬੇਕਰੀ ਦੇ ਦਰਵਾਜ਼ੇ ਵਿਚ ਲੱਗੇ। ਦੱਸਿਆ ਜਾ ਰਿਹਾ ਕਿ ਇਸ ਹਮਲੇ ’ਚ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ।

ਸੁੰਦਰ ਬੇਕਰੀ ਦੇ ਮਾਲਕ ਕੁਲਵੰਤ ਰਾਜ ਪੁੱਤਰ ਲੇਖਰਾਜ ਅਨੁਸਾਰ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਫੋਨ ’ਤੇ ਇਕ ਧਮਕੀ ਆਈ ਸੀ, ਜਿਸ ਵਿਚ 40 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ ਅਤੇ 10 ਦਿਨ ਦੇ ਅੰਦਰ 40 ਲੱਖ ਰੁਪਏ ਨਾ ਦੇਣ ਦੀ ਸੂਰਤ ’ਚ ਉਸ ਦੇ ਪਰਿਵਾਰ ਨੂੰ ਅੰਜ਼ਾਮ ਭੁਗਤਣ ਦੀ ਧਮਕੀ ਦਿੱਤੀ ਗਈ ਸੀ। ਮੌਕੇ ’ਤੇ ਪਹੁੰਚੀ ਪੁਲਿਸ ਪਾਰਟੀ ਥਾਣਾ ਕਥੂਨੰਗਲ ਦੀ ਟੀਮ ਅਤੇ ਡੀ.ਐਸ.ਪੀ. ਮਜੀਠਾ ਵਲੋਂ ਬਾਰੀਕੀ ਨਾਲ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਘਟਨਾ ਨਾਲ ਸਮੁੱਚੇ ਇਲਾਕੇ ’ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5000 ਕਰੋੜ ਤੋਂ ਵੱਧ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ-ਪੱਥਰ ਰੱਖਿਆ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਧਮਾਕਾ ਕਰਨ ਸੰਬੰਧੀ ਮੁੜ ਮਿਲੀ ਧਮਕੀ ਭਰੀ ਈ.ਮੇਲ
Ad Position 24