07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਪੀ.ਜੀ.ਆਈ. ਦੇ ਥੈਲੇਸੈਮਿਕ ਚੈਰੀਟੇਬਲ ਟਰੱਸਟ ਵਲੋਂ 316ਵਾਂ ਖੂਨਦਾਨ ਕੈਂਪ ਅੱਜ

ਚੰਡੀਗੜ੍ਹ, 18 ਜੁਲਾਈ (ਮਾਰਕੰਡਾ)-ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਥੈਲੇਸੈਮਿਕ ਚੈਰੀਟੇਬਲ ਟਰੱਸਟ ਨੇ ਹਰਸ਼ ਅਸਟੇਟਸ ਸੈਕਟਰ 38 ਚੰਡੀਗੜ੍ਹ ਦੇ ਸਹਿਯੋਗ ਨਾਲ 19 ਜੁਲਾਈ ਦਿਨ ਸਨਿਚਰਵਾਰ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਕਮਿਊਨਿਟੀ ਸੈਂਟਰ ਸੈਕਟਰ 38-ਸੀ ਚੰਡੀਗੜ੍ਹ ਵਿਖੇ 316ਵਾਂ ਖੂਨਦਾਨ ਕੈਂਪ ਲਗਾਇਆ...

Ad Position 21
No active advertisement
ਅਜੀਤ ਡੈਸਕ 18-07-2025

ਚੰਡੀਗੜ੍ਹ, 18 ਜੁਲਾਈ (ਮਾਰਕੰਡਾ)-ਪੀ.ਜੀ.ਆਈ.ਐਮ.ਈ.ਆਰ ਚੰਡੀਗੜ੍ਹ ਦੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਥੈਲੇਸੈਮਿਕ ਚੈਰੀਟੇਬਲ ਟਰੱਸਟ ਨੇ ਹਰਸ਼ ਅਸਟੇਟਸ ਸੈਕਟਰ 38 ਚੰਡੀਗੜ੍ਹ ਦੇ ਸਹਿਯੋਗ ਨਾਲ 19 ਜੁਲਾਈ ਦਿਨ ਸਨਿਚਰਵਾਰ ਨੂੰ ਸਵੇਰੇ 9.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਕਮਿਊਨਿਟੀ ਸੈਂਟਰ ਸੈਕਟਰ 38-ਸੀ ਚੰਡੀਗੜ੍ਹ ਵਿਖੇ 316ਵਾਂ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਮੌਕੇ ਡਾ. (ਪ੍ਰੋ.) ਆਰ.ਆਰ. ਸ਼ਰਮਾ-ਐੱਚ.ਓ.ਡੀ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਪੀ. ਜੀ. ਆਈ. ਐਮ. ਈ. ਆਰ. ਅਤੇ ਰਾਜਿੰਦਰ ਕਾਲੜਾ-ਮੈਂਬਰ ਸਕੱਤਰ ਥੈਲੇਸੀਮਿਕ ਚੈਰੀਟੇਬਲ ਟਰੱਸਟ ਨੇ ਦੱਸਿਆ ਕਿ ਥੈਲੇਸੀਮੀਆ ਇਕ ਪੁਰਾਣੀ ਖੂਨ ਦੀ ਬਿਮਾਰੀ ਹੈ | ਜਿਸ ਵਿਚ ਇਕ ਮਰੀਜ਼ ਨੂੰ ਜੀਵਨ ਭਰ ਨਿਯਮਿਤ ਤੌਰ 'ਤੇ ਖੂਨ ਚੜ੍ਹਾਉਣ ਦੀ ਲੋੜ ਹੁੰਦੀ ਹੈ | ਟਰਾਈਸਿਟੀ ਸਮੇਤ ਚੰਡੀਗੜ੍ਹ ਦੇ ਸਾਰੇ ਹਸਪਤਾਲਾਂ ਵਿਚ ਖੂਨ ਦੀ ਵਧਦੀ ਮੰਗ ਨੂੰ ਪੂਰਾ ਕਰਨ ਲਈ ਲਗਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਖੂਨਦਾਨ ਉਨ੍ਹਾਂ ਗੰਭੀਰ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਏਗਾ ਜਿਨ੍ਹਾਂ ਨੂੰ ਖੂਨ ਚੜ੍ਹਾਉਣ ਵਿਚ ਸਹਾਇਤਾ ਦੀ ਲੋੜ ਹੈ |

Ad Position 22
No active advertisement
ਪਿਛਲੀ ਖ਼ਬਰ ਯੂ.ਟੀ. ਪ੍ਰਸ਼ਾਸਨ ਫ਼ਰਨੀਚਰ ਮਾਰਕੀਟ ਖ਼ਾਲੀ ਕਰਵਾਉਣ ਲਈ ਐਤਵਾਰ ਨੂੰ ਕਰੇਗਾ ਕਾਰਵਾਈ ਅਗਲੀ ਖ਼ਬਰ ਜਨਮ ਦਿਨ ਦੀ ਪਾਰਟੀ 'ਤੇ ਹਵਾਈ ਫਾਇਰ ਦਾ ਵੀਡੀਓ ਵਾਇਰਲ, ਪੁਲਿਸ ਵਲੋਂ ਕਾਰਵਾਈ ਸ਼ੁਰੂ
Ad Position 24