24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2025

ਸਰਹਿੰਦ ਨਹਿਰ ਚ ਡਿੱਗੀ ਕਾਰ, ਪਤੀ-ਪਤਨੀ ਲਾਪਤਾ

ਫ਼ਰੀਦਕੋਟ, 27 ਜੁਲਾਈ (ਜਸਵੰਤ ਸਿੰਘ ਪੁਰਬਾ) - ਕੱਲ੍ਹ ਦੇਰ ਸ਼ਾਮ ਫ਼ਰੀਦਕੋਟ ਦੇ ਪਿੰਡ ਫਿੱਡੇ ਕਲਾਂ ਕੋਲ ਇਕ ਆਲਟੋ ਕਾਰ ਜਿਸ ਚ ਪਤੀ ਪਤਨੀ ਸਵਾਰ ਸਨ,ਬੇਕਾਬੂ ਹੋਕੇ ਸਰਹਿੰਦ ਨਹਿਰ ਚ ਜਾ ਡਿੱਗੀ, ਜੋ ਦੇਖਦੇ ਹੀ ਦੇਖਦੇ...

Ad Position 21
No active advertisement
ਅਜੀਤ ਡੈਸਕ 27-07-2025

ਫ਼ਰੀਦਕੋਟ, 27 ਜੁਲਾਈ (ਜਸਵੰਤ ਸਿੰਘ ਪੁਰਬਾ) - ਕੱਲ੍ਹ ਦੇਰ ਸ਼ਾਮ ਫ਼ਰੀਦਕੋਟ ਦੇ ਪਿੰਡ ਫਿੱਡੇ ਕਲਾਂ ਕੋਲ ਇਕ ਆਲਟੋ ਕਾਰ ਜਿਸ ਚ ਪਤੀ ਪਤਨੀ ਸਵਾਰ ਸਨ,ਬੇਕਾਬੂ ਹੋਕੇ ਸਰਹਿੰਦ ਨਹਿਰ ਚ ਜਾ ਡਿੱਗੀ, ਜੋ ਦੇਖਦੇ ਹੀ ਦੇਖਦੇ ਪਾਣੀ ਵਿਚ ਡੁੱਬ ਗਈ।

ਮੌਕੇ 'ਤੇ ਮੌਜੂਦ ਲੋਕਾਂ ਵਲੋਂ ਰੌਲਾ ਪਾਉਣ 'ਤੇ ਨਜ਼ਦੀਕੀ ਪਿੰਡ ਦੇ ਲੋਕ ਇਕੱਠੇ ਹੋ ਕੇ ਪੁੱਜੇ, ਪਰ ਤਦ ਤੱਕ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਕਾਰ ਨਹਿਰ ਚ ਡੁੱਬ ਗਏ ਅਤੇ ਕਾਰ ਚ ਸਵਾਰ ਪਤੀ ਪਤਨੀ ਲਾਪਤਾ ਹੋ ਗਏ।ਸੂਚਨਾ ਮਿਲਣ ਤੇ ਮੌੱਕੇ ਤੇ ਪੁਲਿਸ ਵੀ ਪੁੱਜੀ, ਪਰ ਕਾਰ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਦੇ ਚੱਲਦੇ ਐਨਡੀਆਰਐਫ ਦੀ ਟੀਮ ਨੂੰ ਬੁਲਾਇਆ ਗਿਆ ਜੋ ਰਾਤ ਕਰੀਬ ਤਿੰਨ ਘੰਟੇ ਕਾਰ ਦੀ ਤਲਾਸ਼ ਕਰਦੇ ਰਹੇ, ਪਰ ਕਾਰ ਦਾ ਕੋਈ ਪਤਾ ਨਹੀਂ ਲੱਗਾ। ਅੱਜ ਮੁੜ ਸਰਚ ਆਪ੍ਰੇਸ਼ਨ ਜਾਰੀ ਕਰ ਕਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ।

Ad Position 22
No active advertisement
ਪਿਛਲੀ ਖ਼ਬਰ ਭਾਰੀ ਮੀਂਹ ਕਾਰਨ ਪਾਣੀ 'ਚ ਡੁੱਬੀਆਂ ਚੰਡੀਗੜ੍ਹ ਦੀਆਂ ਸੜਕਾਂ, ਆਵਾਜਾਈ ਪ੍ਰਭਾਵਿਤ ਅਗਲੀ ਖ਼ਬਰ ਇਲੈਕਟ੍ਰੋਨਿਕ ਸ਼ੋਅ ਰੂਮ ਵਿਚ ਚੋਰੀ
Ad Position 24