19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2025

ਲੋਕ ਸਭਾ 'ਚ ਬੋਲੇ ਪ੍ਰਿਅੰਕਾ ਗਾਂਧੀ, ਪਹਿਲਗਾਮ ਹਮਲੇ ਦੌਰਾਨ ਇਕ ਵੀ ਸੁਰੱਖਿਆ ਕਰਮੀ ਤਾਇਨਾਤ ਕਿਉਂ ਨਹੀਂ ਸੀ

ਨਵੀਂ ਦਿੱਲੀ, 29 ਜੁਲਾਈ-ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਆਪਰੇਸ਼ਨ ਸੰਧੂਰ 'ਤੇ ਬਹਿਸ...

Ad Position 21
No active advertisement
ਅਜੀਤ ਡੈਸਕ 29-07-2025

ਨਵੀਂ ਦਿੱਲੀ, 29 ਜੁਲਾਈ-ਕਾਂਗਰਸ ਸੰਸਦ ਮੈਂਬਰ ਪ੍ਰਿਅੰਕਾ ਗਾਂਧੀ ਵਾਡਰਾ ਆਪਰੇਸ਼ਨ ਸੰਧੂਰ 'ਤੇ ਬਹਿਸ ਦੌਰਾਨ ਲੋਕ ਸਭਾ ਵਿਚ ਬੋਲੇ ਤੇ ਕਿਹਾ ਕਿ ਦੇਸ਼ ਦੇ ਜਵਾਨਾਂ ਨੂੰ ਨਮਨ ਕਰਦੀ ਹਾਂ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪਹਿਲਗਾਮ ਹਮਲਾ ਕਿਉਂ ਤੇ ਕਿਉਂ ਹੋਇਆ ? ਪਹਿਲਗਾਮ ਵਿਚ ਹਮਲੇ ਸਮੇਂ ਇਕ ਵੀ ਸੁਰੱਖਿਆ ਕਰਮੀ ਤਾਇਨਾਤ ਕਿਉਂ ਨਹੀਂ ਸੀ? ਇਹ ਸਾਡੀਆਂ ਏਜੰਸੀਆਂ ਦੀ ਵੱਡੀ ਚੂਕ ਸੀ। ਅੱਤਵਾਦੀਆਂ ਨੇ 26 ਲੋਕਾਂ ਨੂੰ ਮਾਰ ਦਿੱਤਾ। ਗ੍ਰਹਿ ਮੰਤਰੀ ਨੇ ਤਾਂ ਜ਼ਿੰਮੇਵਾਰੀ ਤਕ ਨਹੀਂ ਲਈ। ਅੱਤਵਾਦੀ ਪਹਿਲਗਾਮ ਵਿਚ ਕੀ ਕਰ ਰਹੇ ਸਨ ? ਇੰਨੇ ਪਰਿਵਾਰਾਂ ਨੂੰ ਉਜੜਨ ਕਿਉਂ ਦਿੱਤਾ। ਲੋਕਾਂ ਨੂੰ ਸਰਕਾਰ ਨੇ ਰੱਬ ਆਸਰੇ ਕਿਉਂ ਛੱਡਿਆ? 

ਲੋਕ ਸਭਾ ਵਿਚ, ਕਾਂਗਰਸ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਕੱਲ੍ਹ, ਰੱਖਿਆ ਮੰਤਰੀ ਨੇ ਇਕ ਘੰਟਾ ਭਾਸ਼ਣ ਦਿੱਤਾ, ਜਿਸ ਦੌਰਾਨ ਉਨ੍ਹਾਂ ਨੇ ਅੱਤਵਾਦ, ਦੇਸ਼ ਦੀ ਰੱਖਿਆ ਬਾਰੇ ਗੱਲ ਕੀਤੀ ਅਤੇ ਇਤਿਹਾਸ ਦਾ ਸਬਕ ਵੀ ਦਿੱਤਾ ਪਰ ਇਕ ਗੱਲ ਛੱਡ ਦਿੱਤੀ ਗਈ, ਇਹ ਹਮਲਾ ਕਿਵੇਂ ਹੋਇਆ? 

Ad Position 22
No active advertisement
ਪਿਛਲੀ ਖ਼ਬਰ ਜਗਜੀਤ ਸਿੰਘ ਡੱਲੇਵਾਲ ਵਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ 'ਤੇ ਪ੍ਰੈਸ ਕਾਨਫਰੰਸ ਅਗਲੀ ਖ਼ਬਰ ਸਾਡੀਆਂ ਅੰਦਰੂਨੀ ਤੇ ਬਾਹਰੀ ਫੌਜਾਂ ਦੀਆਂ ਭੂਮਿਕਾਵਾਂ ਪ੍ਰਸ਼ੰਸਾਯੋਗ ਹਨ - ਰੱਖਿਆ ਮੰਤਰੀ ਰਾਜਨਾਥ ਸਿੰਘ
Ad Position 24