28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2025

ਦਰਦਨਾਕ ਸੜਕ ਹਾਦਸੇ ਵਿਚ ਇਕ ਹੀ ਪਰਿਵਾਰ ਦੇ 4 ਜੀਆਂ ਸਮੇਤ 6 ਦੀ ਮੌਤ

ਚੰਬਾ/ਸ਼ਿਮਲਾ (ਹਿਮਾਚਲ ਪ੍ਰਦੇਸ਼), 8 ਅਗਸਤ (ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿਖੇ ਚੁਰਾਹ ਵਿਧਾਨ ਸਭਾ ਖੇਤਰ ਵਿਚ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਸੰਤੁਲਨ...

Ad Position 21
No active advertisement
ਅਜੀਤ ਡੈਸਕ 08-08-2025

ਚੰਬਾ/ਸ਼ਿਮਲਾ (ਹਿਮਾਚਲ ਪ੍ਰਦੇਸ਼), 8 ਅਗਸਤ (ਬਿਊਰੋ)- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲੇ ਵਿਖੇ ਚੁਰਾਹ ਵਿਧਾਨ ਸਭਾ ਖੇਤਰ ਵਿਚ ਬੀਤੀ ਦੇਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਕਾਰ ਸੰਤੁਲਨ ਗੁਆ ਬੈਠੀ ਤੇ ਕਰੀਬ 500 ਮੀਟਰ ਡੂੰਘੀ ਖੱਡ ਵਿਚ ਜਾ ਡਿੱਗੀ। ਇਸ ਹਾਦਸੇ ਵਿਚ ਕਾਰ ’ਚ ਸਵਾਰ ਦੋ ਮਰਦ, ਦੋ ਮਹਿਲਾਵਾਂ ਤੇ ਦੋ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਮੌਕੇ ’ਤੇ ਪੁੱਜੀ ਤੇ ਮਿ੍ਰਤਕ ਦੇਹਾਂ ਨੂੰ ਬਾਹਰ ਕੱਢਿਆ। ਇਸ ਦੇ ਨਾਲ ਹੀ ਪੁਲਿਸ ਵਲੋਂ ਮਾਮਲਾ ਦਰਜ ਕਰ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਜਦੋਂ ਕਾਰ ਭੰਜਰਾਰੂ ਤੋਂ ਸ਼ਵਾਹਾ ਵੱਲ ਵਧੀ ਤਾਂ ਪਧਰੀ ਨਾਮਕ ਥਾਂ ’ਤੇ ਹਾਦਸਾਗ੍ਰਸਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਥਾਂ ’ਤੇ ਇਕ ਖੜ੍ਹੀ ਚੜ੍ਹਾਈ ’ਤੇ ਇਕ ਸੜਕ ਹੈ। ਖੜ੍ਹੀ ਚੜ੍ਹਾਈ ’ਤੇ ਚੜ੍ਹਦੇ ਸਮੇਂ ਕਾਰ ਅੱਗੇ ਨਹੀਂ ਵਧ ਸਕੀ। ਜਿਸ ਕਾਰਨ ਕਾਰ ਤੇਜ਼ੀ ਨਾਲ ਪਿੱਛੇ ਵੱਲ ਵਧਣ ਲੱਗੀ। ਇਸ ਦੌਰਾਨ, ਡਰਾਈਵਰ ਦੇ ਕੁਝ ਕਰਨ ਤੋਂ ਪਹਿਲਾਂ, ਕਾਰ ਤੇਜ਼ੀ ਨਾਲ ਖੱਡ ਵਿਚ ਡਿੱਗ ਗਈ। ਉਸੇ ਸਮੇਂ, ਖੱਡ ਵਿਚ ਡਿੱਗਦੇ ਹੀ ਕਾਰ ਚਕਨਾਚੂਰ ਹੋ ਗਈ। ਕਾਰ ਡਿੱਗਦੀ ਦੇਖ ਕੇ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਪੁਲਿਸ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਤੇ ਬਚਾਅ ਕਾਰਜ

Ad Position 22
No active advertisement
ਪਿਛਲੀ ਖ਼ਬਰ ਨਸ਼ਾ ਤਸਕਰਾਂ ਖ਼ਿਲਾਫ਼ ਏਐਨਟੀਐਫ ਦੀ ਵੱਡੀ ਕਾਰਵਾਈ ਅਗਲੀ ਖ਼ਬਰ ਅਦਾਕਾਰਾ ਹੁਮਾ ਕੁਰੈਸ਼ੀ ਦੇ ਚਚੇਰੇ ਭਰਾ ਦਾ ਕਤਲ
Ad Position 24