02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2025

ਦਰਿਆ ਬਿਆਸ ਦੇ ਪਾਣੀ ਵਿਚ ਵਾਧਾ ਜਾਰੀ, ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਪਾਣੀ

ਢਿਲਵਾਂ, (ਕਪੂਰਥਲਾ), 18 ਅਗਸਤ (ਪ੍ਰਵੀਨ ਕੁਮਾਰ)- ਪੌਂਗ ਡੈਮ ਤੋਂ ਲਗਾਤਾਰ ਪਾਣੀ ਦਰਿਆ ਬਿਆਸ ਵਿਚ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਲਗਾਤਾਰ ਵਾਧਾ ਦਰਜ....

Ad Position 21
repet_subhas-goyals [Copy P29]
ਅਜੀਤ ਡੈਸਕ 18-08-2025

ਢਿਲਵਾਂ, (ਕਪੂਰਥਲਾ), 18 ਅਗਸਤ (ਪ੍ਰਵੀਨ ਕੁਮਾਰ)- ਪੌਂਗ ਡੈਮ ਤੋਂ ਲਗਾਤਾਰ ਪਾਣੀ ਦਰਿਆ ਬਿਆਸ ਵਿਚ ਛੱਡੇ ਜਾਣ ਤੋਂ ਬਾਅਦ ਦਰਿਆ ਬਿਆਸ ਦੇ ਪਾਣੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਦਰਿਆ ਦਾ ਪਾਣੀ ਯੈਲੋ ਅਲਰਟ ਨੂੰ ਪਾਰ ਕਰਦਾ ਹੋਇਆ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ। ਇਸ ਸੰਬੰਧੀ ਦਰਿਆ ਬਿਆਸ ’ਤੇ ਬਣੀ ਜਲ ਸਰੋਤ ਵਿਭਾਗ ਦੀ ਗੇਜ਼ ਤੋਂ ਕਰਮਚਾਰੀ ਸਹਿਦੇਵ ਯਾਦਵ ਨੇ ਦੱਸਿਆ ਕਿ ਅੱਜ ਸ਼ਾਮ 3 ਵਜੇ 740.50 ਗੇਜ਼ ਤੇ 1 ਲੱਖ 19 ਹਜ਼ਾਰ 403 ਕਿਉਸਿਕ ਡਿਸਚਾਰਜ ਹੋ ਰਹਿ ਹੈ। ਦਰਿਆ ਵਿਚ ਪਾਣੀ ਵਧਣ ਤੋਂ ਬਾਅਦ ਦਰਿਆ ਦੇ ਨਾਲ ਲੱਗਦੇ ਮੰਡ ਖੇਤਰ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿਚ ਲਗਾਤਾਰ ਹੋ ਰਹੀ ਬਰਸਾਤ ਅਤੇ ਬੱਦਲ ਫਟਣ ਦੇ ਕਾਰਨ ਪੌਂਗ ਡੈਮ ਦੀ ਝੀਲ ਦੇ ਪਾਣੀ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ ।

Ad Position 22
No active advertisement
ਪਿਛਲੀ ਖ਼ਬਰ ਸਵਰਗੀ ਵੀਰਭੱਦਰ ਸਿੰਘ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਮੁੜ ਕਰਵਾਉਣਗੇ ਵਿਆਹ ਅਗਲੀ ਖ਼ਬਰ ਕਾਸੋ ਆਪ੍ਰੇਸ਼ਨ ਤਹਿਤ ਪੱਟੀ ਸ਼ਹਿਰ ਦੇ ਵਾਰਡਾਂ ਤੇ ਪਿੰਡ ਚੂਸਲੇਵੜ 'ਚ ਤਲਾਸ਼ੀ ਅਭਿਆਨ
Ad Position 24