18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

"ਫਿੱਟ ਇੰਡੀਆ " ਮੁਹਿੰਮ ਤਹਿਤ ਜਗਰਾਉਂ ਪੁਲਿਸ ਨੇ ਕੱਢੀ ਸਾਇਕਲ ਰੈਲੀ

ਜਗਰਾਉਂ (ਲੁਧਿਆਣਾ), 24 ਅਗਸਤ (ਕੁਲਦੀਪ ਸਿੰਘ ਲੋਹਟ) - ਫਿੱਟ ਇੰਡੀਆ ਤਹਿਤ ਜਗਰਾਉਂ ਸਾਂਝ ਕੇਂਦਰ ਵਲੋਂ ਅੱਜ ਵਿਸ਼ਾਲ ਸਾਇਕਲ ਰੈਲੀ ਕੱਢੀ ਗਈ, ਜਿਸ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਸ਼ਹਿਰ ਦੇ ਨੌਜਵਾਨ ਵਰਗ ਨੇ ਵੀ ਸ਼ਮੂਲੀਅਤ...

Ad Position 21
No active advertisement
ਅਜੀਤ ਡੈਸਕ 24-08-2025

ਜਗਰਾਉਂ (ਲੁਧਿਆਣਾ), 24 ਅਗਸਤ (ਕੁਲਦੀਪ ਸਿੰਘ ਲੋਹਟ) - ਫਿੱਟ ਇੰਡੀਆ ਤਹਿਤ ਜਗਰਾਉਂ ਸਾਂਝ ਕੇਂਦਰ ਵਲੋਂ ਅੱਜ ਵਿਸ਼ਾਲ ਸਾਇਕਲ ਰੈਲੀ ਕੱਢੀ ਗਈ, ਜਿਸ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਸ਼ਹਿਰ ਦੇ ਨੌਜਵਾਨ ਵਰਗ ਨੇ ਵੀ ਸ਼ਮੂਲੀਅਤ ਕੀਤੀ।ਇਹ ਰੈਲੀ
ਜਗਰਾਉਂ ਦੇ ਪ੍ਰਮੁੱਖ ਤਹਿਸੀਲ ਚੌੰਕ ਤੋਂ ਸ਼ੁਰੂ ਹੋ ਕੇ ਰਾਣੀ ਝਾਂਸੀ ਚੌੰਕ ਅਤੇ ਪਿੰਡ ਅਲੀਗੜ੍ਹ ਤੋਂ ਦੀ ਹੁੰਦੀ ਹੋਈ ਵਾਪਸ ਤਹਿਸੀਲ ਚੌੰਕ ਪਰਤੀ। ਸਾਇਕਲ ਸਮਾਪਤੀ ਮੌਕੇ ਸਾਇਕਲ ਚਾਲਕਾਂ ਨੂੰ ਲੱਸੀ ਤੇ ਕੇਲੇ ਵਰਤਾਏ ਗਏ।ਇਸ ਮੌਕੇ ਏ.ਐਸ.ਆਈ. ਗੁਰਸੇਵਕ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ, ਸਾਂਝ ਅਤੇ ਜਗਰਾਉਂ ਪੁਲਿਸ ਦਾ ਇਹ ਇਕ ਵਿਲੱਖਣ ਉਪਰਾਲਾ ਹੈ।ਉਨ੍ਹਾਂ ਦੱਸਿਆ ਕਿ ਇਹ ਸਾਇਕਲ ਰੈਲੀ ਤੰਦਰੁਸਤ ਸਰੀਰ ਤੇ ਨਸ਼ਿਆਂ ਖ਼ਿਲਾਫ਼ ਇਕ ਚੰਗੀ ਪਹਿਲਕਦਮੀ ਹੈ।ਇਸ ਮੌਕੇ ਡੀ.ਐਸ.ਪੀ. ਜਸਯਜੋਤ ਸਿੰਘ ਨੇ ਦੱਸਿਆ ਕਿ ਇਸ ਸਾਇਕਲ ਰੈਲੀ ਦਾ ਮੁੱਖ ਮੰਤਵ ਨਿਰੋਏ ਸਰੀਰ ਅਤੇ ਨਿਰੋਏ ਸਮਾਜ ਦੀ ਸਿਰਜਣਾ ਹੈ।ਉਨ੍ਹਾਂ ਕਿਹਾ ਕਿ ਅਸੀਂ ਪ੍ਰਮੁੱਖ ਤੌਰ 'ਤੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਨਵੀਂ ਪੀੜ੍ਹੀ ਨੂੰ ਚੇਤੰਨ ਕਰਨ ਲਈ ਸੁਹਿਰਦ ਹਾਂ ਤੇ ਅਸੀਂ ਇਸ ਮਕਸਦ ਵਿਚ ਜ਼ਰੂਰ ਕਾਮਯਾਬ ਹੋਵਾਂਗੇ।

Ad Position 22
No active advertisement
ਪਿਛਲੀ ਖ਼ਬਰ ਜੰਮੂ-ਪਠਾਨਕੋਟ ਹਾਈਵੇਅ ਦੇ ਨੇੜੇ ਨਦੀ 'ਤੇ ਪੁਲ ਨੂੰ ਪਹੁੰਚਿਆ ਨੁਕਸਾਨ ਅਗਲੀ ਖ਼ਬਰ ਡੀਆਰਡੀਓ ਨੇ ਸਫਲਤਾਪੂਰਵਕ ਕੀਤੇ ਏਕੀਕ੍ਰਿਤ ਹਵਾਈ ਰੱਖਿਆ ਹਥਿਆਰ ਪ੍ਰਣਾਲੀ ਦੇ ਪਹਿਲੇ ਉਡਾਣ ਟੈਸਟ
Ad Position 24