19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਲੁਧਿਆਣਾ ਵਿਚ ਦੇਰ ਰਾਤ ਚੱਲੀਆਂ ਤਾੜ ਤਾੜ ਗੋਲੀਆਂ, ਇਕ ਨੌਜਵਾਨ ਦੀ ਮੌਤ

ਲੁਧਿਆਣਾ, 24 ਅਗਸਤ (ਜਗਮੀਤ ਸਿੰਘ) - ਸ਼ਹਿਰ ਦੇ ਸੁੰਦਰ ਨਗਰ ਚੌਕ ਵਿਚ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਐਕਟਿਵਾ ਸਵਾਰ ਦੋ ਨੌਜਵਾਨਾਂ ਉਪਰ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਕਾਰਨ...

Ad Position 21
No active advertisement
ਅਜੀਤ ਡੈਸਕ 24-08-2025

ਲੁਧਿਆਣਾ, 24 ਅਗਸਤ (ਜਗਮੀਤ ਸਿੰਘ) - ਸ਼ਹਿਰ ਦੇ ਸੁੰਦਰ ਨਗਰ ਚੌਕ ਵਿਚ ਦੇਰ ਰਾਤ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਐਕਟਿਵਾ ਸਵਾਰ ਦੋ ਨੌਜਵਾਨਾਂ ਉਪਰ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ਕਾਰਨ ਪੂਰੇ ਇਲਾਕੇ ਵਿਚ ਡਰ ਅਤੇ ਸਹਿਮ ਦਾ ਮਾਹੌਲ ਬਣ ਗਿਆ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਉਪਰ ਆਏ ਨੌਜਵਾਨਾਂ ਨੇ ਐਕਟਿਵਾ ਉਪਰ ਜਾ ਰਹੇ ਨੌਜਵਾਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਐਕਟਿਵਾ ਚਲਾ ਰਹੇ ਨੌਜਵਾਨ ਦੀ ਮੌਤ ਹੋ ਗਈ ਅਤੇ ਪਿੱਛੇ ਬੈਠਾ ਉਸ ਦਾ ਦੋਸਤ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਮਾਮਲਾ ਪੁਰਾਣੀ ਰੰਜਿਸ਼ ਅਤੇ ਗੈਂਗਵਾਰ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਕਾਰਤਿਕ ਬੱਗਾ ਵਾਸੀ ਘਾਟੀ ਮੁਹੱਲਾ ਦੇ ਰੂਪ ਵਿਚ ਹੋਈ ਹੈ, ਜਦਕਿ ਜ਼ਖ਼ਮੀ ਨੌਜਵਾਨ ਦਾ ਨਾਮ ਮੋਹਨ ਦੱਸਿਆ ਜਾ ਰਿਹਾ ਹੈ। ਹਸਪਤਾਲ ਪਹੁੰਚੇ ਮ੍ਰਿਤਕ ਕਾਰਤਿਕ ਦੇ ਪਰਵਾਰਿਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ।ਘਟਨਾ ਦਾ ਪਤਾ ਚਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ।ਇਸ ਮਾਮਲੇ ਨੂੰ ਲ਼ੈ ਕੇ ਸੋਸ਼ਲ ਮੀਡੀਆ ਉਪਰ ਇਕ ਪੋਸਟ ਵੀ ਵਾਇਰਲ ਹੀ ਰਹੀ ਹੈ, ਜਿਸ ਵਿਚ ਇਸ ਗੋਲੀਬਾਰੀ ਅਤੇ ਹੱਤਿਆ ਦੀ ਜਿੰਮੇਵਾਰੀ ਲੈਣ ਦੀ ਗੱਲ ਲਿਖੀ ਗਈ ਹੈ। ਫਿਲਹਾਲ ਪੁਲਿਸ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਉਹ ਭਟਕਾਉਣ ਦੀ ਰਾਜਨੀਤੀ ਕਰ ਰਹੇ ਹਨ, ਕਿਰਨ ਰਿਜੀਜੂ ਦੇ ਰਾਹੁਲ ਗਾਂਧੀ ਬਾਰੇ ਦਿੱਤੇ ਬਿਆਨ 'ਤੇ ਹਰੀਸ਼ ਚੌਧਰੀ ਅਗਲੀ ਖ਼ਬਰ ਅਲਜੀਰੀਆ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਏ ਸੀਓਏਐਸ ਜਨਰਲ ਉਪੇਂਦਰ ਦਿਵੇਦੀ
Ad Position 24