31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2025

ਪਾਣੀ ਦੀ ਲਪੇਟ ਵਿਚ ਡੇਰਾ ਬਾਬਾ ਨਾਨਕ ਦੇ ਕਈ ਪਿੰਡ

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 28 ਅਗਸਤ (ਹੀਰਾ ਸਿੰਘ ਮਾਂਗਟ)- ਬੀਤੀ ਰਾਤ ਪਾਣੀ ਦਾ ਪੱਧਰ ਵਧਣ ਕਾਰਨ ਡੇਰਾ ਬਾਬਾ ਨਾਨਕ ਦੇ ਪਿੰਡ ਕਾਦੀਆਂ ਗੁਜਰਾਂ ਸਾਹਪੁਰ ਗੁਰਾਇਆ, ਸਕਰੀ, ਮਾਨ, ਮਸਰਾਲਾ, ਸਮਰਾ ਤੇ ਤਲਵੰਡੀ ਗੁਰਾਇਆ ਆਦਿ ਪਿੰਡ ਪਾਣੀ ਦੇ ਲਪੇਟ....

Ad Position 21
No active advertisement
ਅਜੀਤ ਡੈਸਕ 28-08-2025

ਡੇਰਾ ਬਾਬਾ ਨਾਨਕ, (ਗੁਰਦਾਸਪੁਰ), 28 ਅਗਸਤ (ਹੀਰਾ ਸਿੰਘ ਮਾਂਗਟ)- ਬੀਤੀ ਰਾਤ ਪਾਣੀ ਦਾ ਪੱਧਰ ਵਧਣ ਕਾਰਨ ਡੇਰਾ ਬਾਬਾ ਨਾਨਕ ਦੇ ਪਿੰਡ ਕਾਦੀਆਂ ਗੁਜਰਾਂ ਸਾਹਪੁਰ ਗੁਰਾਇਆ, ਸਕਰੀ, ਮਾਨ, ਮਸਰਾਲਾ, ਸਮਰਾ ਤੇ ਤਲਵੰਡੀ ਗੁਰਾਇਆ ਆਦਿ ਪਿੰਡ ਪਾਣੀ ਦੇ ਲਪੇਟ ਵਿਚ ਆ ਚੁੱਕੇ ਹਨ। ਇਸ ਮੌਕੇ ’ਤੇ ਪੁੱਜੀ ‘ਅਜੀਤ’ ਦੀ ਟੀਮ ਨਾਲ ਗੱਲਬਾਤ ਕਰਦਿਆਂ ਹੋਇਆਂ ਪਿੰਡ ਕਾਦੀਆਂ ਗੁਜਰਾਂ ਦੇ ਲੋਕਾਂ ਨੇ ਦੱਸਿਆ ਕਿ ਬੀਤੇ ਕੱਲ੍ਹ ਰਾਵੀ ਦਰਿਆ ਦਾ ਪਾਣੀ ਦਾ ਪੱਧਰ ਵਧਣ ਕਾਰਨ ਭਾਵੇਂ ਕਿ ਉਹਨਾਂ ਦੇ ਪਿੰਡਾਂ ਵਿਚ ਪਾਣੀ ਬਹੁਤ ਘੱਟ ਵੜਿਆ ਪਰ ਬੀਤੀ ਰਾਤ ਪਿੰਡ ਗਾਲੜੀ ਦੋਰਾਗਲਾ ਤੋਂ ਟੁੱਟੇ ਬੰਨ੍ਹ ਦਾ ਪਾਣੀ ਦਾ ਵਹਾਅ ਸੱਕੀ ਨਾਲੇ ਵਿਚ ਪੈਣ ਕਾਰਨ ਅੱਜ ਉਨ੍ਹਾਂ ਦੇ ਪਿੰਡ ਪੂਰੀ ਤਰ੍ਹਾਂ ਲਪੇਟ ਵਿਚ ਆ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਾਣੀ ਲੋਕਾਂ ਦੇ ਘਰਾਂ ਵਿਚ ਦਾਖ਼ਲ ਹੋਣ ਕਾਰਨ ਲੋਕ ਘਰਾਂ ਦੀਆਂ ਛੱਤਾਂ ਉੱਪਰ ਬੈਠੇ ਹੋਏ ਹਨ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨਕ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਵਾਸਤੇ ਨਹੀਂ ਪੁੱਜਾ। ਉਨ੍ਹਾਂ ਸਰਕਾਰ ਕੋਲ ਅਪੀਲ ਕੀਤੀ ਕਿ ਉਨ੍ਹਾਂ ਕੋਲ ਰਾਹਤ ਟੀਮਾਂ ਪਹੁੰਚਾਈਆਂ ਜਾਣ ਤੇ ਜੋ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਬੈਠੇ ਹਨ, ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾਵੇ।

Ad Position 22
No active advertisement
ਪਿਛਲੀ ਖ਼ਬਰ ਮਣੀਮਹੇਸ਼ ਯਾਤਰਾ ’ਤੇ ਗਏ ਨੌਜਵਾਨ ਦਾ ਨਹੀਂ ਲੱਗ ਰਿਹੈ ਕੋਈ ਥਹੁ ਪਤਾ ਅਗਲੀ ਖ਼ਬਰ ਵੈਸ਼ਨੋ ਦੇਵੀ ਵਿਖੇ ਹਾਦਸੇ ਦਾ ਸ਼ਿਕਾਰ ਹੋਏ ਪਤਾਲਪੁਰੀ ਦੇ ਵਸਨੀਕਾਂ ਦਾ ਅੱਜ ਹੋਵੇਗਾ ਸਸਕਾਰ
Ad Position 24