23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਡੀ.ਸੀ. ਹਿਮਾਂਸ਼ੂ ਜੈਨ ਵਲੋਂ ਲੋਕਾਂ ਨੂੰ ਅਫਵਾਹਾਂ 'ਚ ਨਾ ਆਉਣ ਦੀ ਅਪੀਲ

ਲੁਧਿਆਣਾ, 5 ਸਤੰਬਰ (ਜਤਿੰਦਰ ਭੰਬੀ)-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ...

Ad Position 21
No active advertisement
ਅਜੀਤ ਡੈਸਕ 05-09-2025

ਲੁਧਿਆਣਾ, 5 ਸਤੰਬਰ (ਜਤਿੰਦਰ ਭੰਬੀ)-ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਸ਼ੁੱਕਰਵਾਰ ਨੂੰ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਪਾੜ ਦੀਆਂ ਝੂਠੀਆਂ ਖਬਰਾਂ ਤੋਂ ਨਾ ਘਬਰਾਉਣ ਦੀ ਅਪੀਲ ਕੀਤੀ ਤੇ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਵਿਚ ਹੁਣ ਤੱਕ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਹੈ। ਪਾੜ ਸਬੰਧੀ ਅਫਵਾਹਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਕੁਝ ਥਾਵਾਂ 'ਤੇ ਮਿੱਟੀ ਖਿਸਕ ਗਈ ਹੈ ਪਰ ਹੁਣ ਤੱਕ ਕੋਈ ਪਾਣੀ ਦਾ ਪਾੜ ਨਹੀਂ ਪਿਆ ਹੈ।

ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰਸ਼ਾਸਨ, ਭਾਰਤੀ ਫੌਜ, ਐਨ.ਡੀ.ਆਰ.ਐਫ. ਅਤੇ ਪਿੰਡ ਵਾਸੀਆਂ ਦੀਆਂ ਕਈ ਟੀਮਾਂ ਇਥੇ 24 ਘੰਟੇ ਬੰਦ ਨੂੰ ਮਜ਼ਬੂਤ ​​ਕਰ ਰਹੀਆਂ ਹਨ। ਇਸ ਤੋਂ ਇਲਾਵਾ, ਢੁਕਵੇਂ ਰਾਹਤ ਕੇਂਦਰ ਅਤੇ ਜ਼ਰੂਰੀ ਸਮੱਗਰੀ ਪਹਿਲਾਂ ਤੋਂ ਹੀ ਪ੍ਰਬੰਧਿਤ ਹੈ। ਹੈਲਪਲਾਈਨ ਨੰਬਰ 0161-2433100 'ਤੇ ਇਕ ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਵੀ ਸਥਾਪਤ ਕੀਤਾ ਗਿਆ ਹੈ। 

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ - ਰਾਜਪਾਲ ਗੁਲਾਬ ਚੰਦ ਕਟਾਰੀਆ ਅਗਲੀ ਖ਼ਬਰ ਇਸ ਸਾਲ ਆਇਆ ਇਤਿਹਾਸਕ ਪਾਣੀ- ਬੀ.ਬੀ.ਐਮ.ਬੀ. ਚੇਅਰਮੈਨ
Ad Position 24