23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

5 ਦਿਨਾਂ ਤੋਂ ਚੁਫੇਰਿਓਂ ਸਤਲੁਜ ਦੇ ਪਾਣੀ 'ਚ ਘਿਰਿਆ ਪਿੰਡ ਸ਼ਾਹਪੁਰ ਬੇਲਾ

ਨੂਰਪੁਰ ਬੇਦੀ, 5 ਸਤੰਬਰ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ...

Ad Position 21
No active advertisement
ਅਜੀਤ ਡੈਸਕ 05-09-2025

ਨੂਰਪੁਰ ਬੇਦੀ, 5 ਸਤੰਬਰ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਬਲਾਕ ਦਾ ਪਿੰਡ ਸ਼ਾਹਪੁਰ ਬੇਲਾ ਪਿਛਲੇ ਪੰਜ ਦਿਨਾਂ ਤੋਂ ਸਤਲੁਜ ਦੇ ਪਾਣੀ ਨਾਲ ਚੁਫੇਰਿਓਂ ਘਿਰਿਆ ਹੋਇਆ ਹੈ, ਜਿਸ ਕਰਕੇ ਇਸ ਪਿੰਡ ਦਾ ਸੰਪਰਕ ਬਾਕੀ ਇਲਾਕੇ ਤੋਂ ਟੁੱਟ ਚੁੱਕਾ ਹੈ। ਐਨ.ਡੀ.ਆਰ.ਐਫ. ਦੀ ਟੀਮ ਵਲੋਂ ਕਿਸ਼ਤੀਆਂ ਰਾਹੀਂ ਇਸ ਪਿੰਡ ਦੇ ਲੋਕਾਂ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਰਾਬਤਾ ਕਾਇਮ ਰੱਖਿਆ ਹੋਇਆ ਹੈ। ਨੂਰਪੁਰ ਬੇਦੀ- ਬੁੰਗਾ ਸਾਹਿਬ ਮੁੱਖ ਮਾਰਗ ਤੋਂ ਇਸ ਪਿੰਡ ਨੂੰ ਜਾਂਦੀ ਲਿੰਕ ਸੜਕ ਪੂਰੀ ਤਰ੍ਹਾਂ ਸਤਲੁਜ ਦੇ ਹੜ੍ਹ ਵਾਲੇ ਪਾਣੀ ਵਿਚ ਡੁੱਬ ਚੁੱਕੀ ਹੈ। ਪਿੰਡ ਦੇ ਲੋਕ ਪੂਰੀ ਤਰ੍ਹਾਂ ਹੜ੍ਹ ਦੇ ਪਾਣੀ ਤੋਂ ਸੁਰੱਖਿਅਤ ਹਨ ਪਰ ਜ਼ਮੀਨਾਂ ਤੇ ਫ਼ਸਲਾਂ ਪਾਣੀ ਦੀ ਲਪੇਟ ਵਿਚ ਹਨ। 

Ad Position 22
No active advertisement
ਪਿਛਲੀ ਖ਼ਬਰ ਕੇਂਦਰ ਸਰਕਾਰ ਦੀ ਟੀਮ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਗਲੀ ਖ਼ਬਰ ਸਤਲੁਜ 'ਚ ਪਾਣੀ ਦਾ ਪੱਧਰ ਸਥਿਰ ਚੱਲ ਰਿਹਾ - ਏ.ਡੀ.ਸੀ. ਫਾਜ਼ਿਲਕਾ
Ad Position 24