24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਨਵਾਂਸ਼ਹਿਰ ਲਾਗੇ ਵਾਪਰਿਆ ਭਿਆਨਕ ਹਾਦਸਾ, ਦੋ ਲੋਕਾਂ ਦੀ ਮੌਤ

ਨਵਾਂਸ਼ਹਿਰ, 5 ਸਤੰਬਰ (ਜਸਬੀਰ ਸਿੰਘ ਨੂਰਪੁਰ/ਸੰਦੀਪ ਸਿੰਘ ਮੰਝੂਰ)-ਨਵਾਂਸ਼ਹਿਰ ਬਲਾਚੌਰ ਮੁੱਖ ਮਾਰਗ ਉਤੇ...

Ad Position 21
No active advertisement
ਅਜੀਤ ਡੈਸਕ 05-09-2025

ਨਵਾਂਸ਼ਹਿਰ, 5 ਸਤੰਬਰ (ਜਸਬੀਰ ਸਿੰਘ ਨੂਰਪੁਰ/ਸੰਦੀਪ ਸਿੰਘ ਮੰਝੂਰ)-ਨਵਾਂਸ਼ਹਿਰ ਬਲਾਚੌਰ ਮੁੱਖ ਮਾਰਗ ਉਤੇ ਇਕ ਕਾਰ ਦੇ ਬੇਕਾਬੂ ਹੋਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਕ ਸਵਿਫਟ ਕਾਰ ਜੋ ਬਲਾਚੌਰ ਸਾਈਡ ਤੋਂ ਨਵਾਂਸ਼ਹਿਰ ਨੂੰ ਜਾ ਰਹੀ ਸੀ, ਰਸਤੇ ਵਿਚ ਬੈਰੀਕੇਡ ਹੋਣ ਕਰਕੇ ਗੱਡੀ ਬੇਕਾਬੂ ਹੋ ਗਈ ਅਤੇ ਉਸ ਦੀ ਜ਼ਬਰਦਸਤ ਟੱਕਰ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ। ਤਿੰਨ ਨੂੰ ਸਿਵਲ ਹਸਪਤਾਲ ਨਵਾਂਸ਼ਹਿਰ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਹ ਹਾਦਸਾ ਪਿੰਡ ਬੀਰੋਵਾਲ ਲਾਗੇ ਮੁੱਖ ਮਾਰਗ ਉਤੇ ਵਾਪਰਿਆ। ਕਾਰ ਸਵਾਰ ਬਲਾਚੌਰ ਦੇ ਦੱਸੇ ਜਾ ਰਹੇ ਹਨ। 

Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ’ਤੇ ਡਾ. ਹਰਿੰਦਰਜੀਤ ਕੌਰ ਦਾ ਸਨਮਾਨ ਅਗਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਚ ਹੋ ਰਿਹਾ ਸੁਧਾਰ - ਫੋਰਟਿਸ ਹਸਪਤਾਲ
Ad Position 24