24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਅਧਿਆਪਕ ਦਿਵਸ ’ਤੇ ਡਾ. ਹਰਿੰਦਰਜੀਤ ਕੌਰ ਦਾ ਸਨਮਾਨ

ਜਗਰਾਉਂ (ਲੁਧਿਆਣਾ ) , 5 ਸਤੰਬਰ ( ਕੁਲਦੀਪ ਸਿੰਘ ਲੋਹਟ)-ਪੰਜਾਬੀ ਜਿਥੇ ਵੀ ਜਾਂਦੇ ਹਨ ਉਹ ਆਪਣੀ ਛਾਪ ਛੱਡਣ ਵਿਚ ਸਫਲ ਹੁੰਦੇ ਹਨ। ਦੁਨੀਆਂ ਭਰ ਵਿਚ ਪੰਜਾਬੀ ਹਰ ਖੇਤਰ ਵਿਚ ਫੈਲੇ ਹੋਏ ਹਨ ਅਤੇ ਆਪਣੀ ...

Ad Position 21
No active advertisement
ਅਜੀਤ ਡੈਸਕ 05-09-2025

ਜਗਰਾਉਂ (ਲੁਧਿਆਣਾ ) , 5 ਸਤੰਬਰ ( ਕੁਲਦੀਪ ਸਿੰਘ ਲੋਹਟ)-ਪੰਜਾਬੀ ਜਿਥੇ ਵੀ ਜਾਂਦੇ ਹਨ ਉਹ ਆਪਣੀ ਛਾਪ ਛੱਡਣ ਵਿਚ ਸਫਲ ਹੁੰਦੇ ਹਨ। ਦੁਨੀਆਂ ਭਰ ਵਿਚ ਪੰਜਾਬੀ ਹਰ ਖੇਤਰ ਵਿਚ ਫੈਲੇ ਹੋਏ ਹਨ ਅਤੇ ਆਪਣੀ ਮਿਹਨਤ ਨਾਲ ਆਪਣਾ ਅਤੇ ਪੰਜਾਬ ਦਾ ਨਾਂਅ ਰੌਸ਼ਨ ਕਰਦੇ ਹਨ। ਅਜਿਹੀ ਹੀ ਸ਼ਖ਼ਸੀਅਤ ਹੈ ਲੁਧਿਆਣਾ ਦੀ ਜੰਮਪਲ ਡਾ. ਹਰਿੰਦਰਪਾਲ ਕੌਰ ( ਜਿਸ ਦੇ ਨਾਨਕੇ ਜਗਰਾਉਂ ਹਨ ) ਜਿਸ ਨੇ ਗਾਜ਼ੀਆਬਾਦ ਵਿਖੇ ਵਿਖੇ ਤਰੱਕੀ ਦੀਆਂ ਸੁਗੰਧਾਂ ਨੂੰ ਬਿਖੇਰਿਆ ਅਤੇ ਆਪਣਾ ਨਾਂਅ ਰੌਸ਼ਨ ਕੀਤਾ। ਡਾ. ਹਰਿੰਦਰਪਾਲ ਕੌਰ ਨੂੰ ਅਧਿਆਪਕ ਦਿਵਸ ਸਮਾਰੋਹ 2025 ਅਧਿਆਪਕ ਭਲਾਈ ਫਾਊਂਡੇਸ਼ਨ (ਰਜਿਸਟਰਡ), ਉੱਤਰ ਪ੍ਰਦੇਸ਼ ਦੁਆਰਾ ਸੇਂਟ ਟੈਰੇਸਾ ਸਕੂਲ ਇੰਦਰਾਪੁਰਮ, ਗਾਜ਼ੀਆਬਾਦ ਵਿਖੇ ਆਯੋਜਿਤ ਸਮਾਰੋਹ ਦੌਰਾਨ ਵਿਸੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਮੁਖੀ ਵਲੋਂ ਡਾ. ਹਰਿੰਦਰਜੀਤ ਕੌਰ ਨੂੰ ਬੈਸਟ ਅਧਿਆਪਕ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਡਾ. ਹਰਿੰਦਰਜੀਤ ਕੌਰ ਨੇ ਇਸ ਸਨਮਾਨ ਲਈ ਪੂਰੀ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਇਸ ਪਵਿੱਤਰ ਪੇਸ਼ੇ ਦੀ ਸ਼ਾਨ ਨੂੰ ਹਮੇਸ਼ਾ ਬਣਾਈ ਰੱਖਣਗੇ।

Ad Position 22
No active advertisement
ਪਿਛਲੀ ਖ਼ਬਰ ਬੰਨ੍ਹ ਟੁੱਟਣ ਕਾਰਨ ਪਾਣੀ ਪਹੁੰਚਿਆ ਸਸਰਾਲੀ , ਐਨ.ਡੀ.ਆਰ.ਐਫ. ਤੇ ਫੌਜ ਪੁੱਜੀ ਅਗਲੀ ਖ਼ਬਰ ਨਵਾਂਸ਼ਹਿਰ ਲਾਗੇ ਵਾਪਰਿਆ ਭਿਆਨਕ ਹਾਦਸਾ, ਦੋ ਲੋਕਾਂ ਦੀ ਮੌਤ
Ad Position 24