07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਪੰਜਾਬ ਪੁਲਿਸ ਨੇ ਯੂ.ਏ.ਈ. ਤੋਂ ਲਿਆਂਦਾ ਬੀ.ਕੇ.ਆਈ. ਕਾਰਕੁੰਨ ਪਰਮਿੰਦਰ ਸਿੰਘ ਪਿੰਦੀ

ਬਟਾਲਾ, 29 ਸਤੰਬਰ (ਸਤਿੰਦਰ ਸਿੰਘ) - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਮਡਿਊਲ ਦੇ ਲੋੜੀਂਦੇ ਕਾਰਕੁੰਨ...

Ad Position 21
No active advertisement
ਅਜੀਤ ਡੈਸਕ 29-09-2025

 ਬਟਾਲਾ, 29 ਸਤੰਬਰ (ਸਤਿੰਦਰ ਸਿੰਘ) - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਮਡਿਊਲ ਦੇ ਲੋੜੀਂਦੇ ਕਾਰਕੁੰਨ ਪਰਮਿੰਦਰ ਸਿੰਘ ਉਰਫ਼ ਪਿੰਦੀ ਦੀ ਹਵਾਲਗੀ ਹਾਸਲ ਕਰਨ ਉਪਰੰਤ ਉਸ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਆਬੂਧਾਬੀ ਤੋਂ ਬੀਤੇ ਦਿਨੀਂ ਭਾਰਤ ਲੈ ਆਂਦਾ ਹੈ। ਇਹ ਜਾਣਕਾਰੀ ਐਸ.ਐਸ.ਪੀ. ਬਟਾਲਾ ਸੁਹੇਲ ਕਾਸਿਮ ਮੀਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦਿੱਤੀ। ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਪਰਮਿੰਦਰ ਸਿੰਘ ਉਰਫ ਪਿੰਦੀ ਪੁੱਤਰ ਨਿਰਮਲ ਸਿੰਘ ਵਾਸੀ ਹਰਸੀਆਂ ਪੰਜਾਬ ਪੁਲਿਸ ਵਿਚ ਨੌਕਰੀ ਕਰਦਾ ਸੀ ਤੇ ਹੁਣ ਬਰਖ਼ਾਸਤ ਹੈ, ਉਹ ਬੀ.ਕੇ.ਆਈ. ਦਾ ਮੈਂਬਰ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਘੋਸ਼ਿਤ ਅੱਤਵਾਦੀਆਂ ਪਾਕਿਸਤਾਨ ਆਧਾਰਿਤ ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੈਪੀ ਪਸ਼ੀਆ ਦਾ ਨਜ਼ਦੀਕੀ ਸਾਥੀ ਹੈ। ਉਨ੍ਹਾਂ ਦੱਸਿਆ ਕਿ ਪਿੰਦੀ, ਹਰਵਿੰਦਰ ਸਿੰਘ ਉਰਫ ਰਿੰਦਾ ਤੇ ਹੈਪੀ ਪਸ਼ੀਆ ਦੇ ਕਹਿਣ ’ਤੇ ਕੰਮ ਕਰਦਾ ਹੈ, ਉਸ ਨੂੰ ਦੁਬਈ ਤੋਂ ਡਿਪੋਰਟ ਕਰ ਕੇ ਬਟਾਲਾ ਲਿਆਂਦਾ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਅਲਮਾਰੀ ਡਿੱਗਣ ਨਾਲ ਲੜਕੀ ਦੀ ਮੌਤ ਅਗਲੀ ਖ਼ਬਰ ਹੜ੍ਹ ਦੇ ਪਾਣੀ ’ਚ ਰੁੜੇ ਨੌਜਵਾਨ ਦੀ ਪਿੰਡ ਬਰਿਆਰ ਤੋਂ ਲਾਸ਼ ਬਰਾਮਦ
Ad Position 24