07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਹਿਮਾਚਲ ਪ੍ਰਦੇਸ਼ ਵਿਚ ਜੱਜ ਬਣੀ ਪੰਜਾਬ ਦੀ ਜਨਤ ਹੇਅਰ

ਅਬੋਹਰ 29 ਸਤੰਬਰ (ਸੁਖਜੀਤ ਸਿੰਘ ਬਰਾੜ) - ਉਪ ਮੰਡਲ ਅਬੋਹਰ ਦੇ ਪਿੰਡ ਕਾਲਾ ਟਿੱਬਾ ਦੇ ਵਸਨੀਕ ਕਿਸਾਨ ਧਰਮਿੰਦਰ ਸਿੰਘ ਹੇਅਰ ਦੀ ਧੀ ਜਨਤ ਹੇਅਰ ਨੇ ਹਿਮਾਚਲ ਪ੍ਰਦੇਸ਼ ਜੁਡੀਸਲ ਸਰਵਿਸਿਜ਼ ਪ੍ਰੀਖਿਆ ਪਾਸ ਕਰ ਹਿਮਾਚਲ ਪ੍ਰਦੇਸ਼...

Ad Position 21
No active advertisement
ਅਜੀਤ ਡੈਸਕ 29-09-2025

ਅਬੋਹਰ 29 ਸਤੰਬਰ (ਸੁਖਜੀਤ ਸਿੰਘ ਬਰਾੜ) - ਉਪ ਮੰਡਲ ਅਬੋਹਰ ਦੇ ਪਿੰਡ ਕਾਲਾ ਟਿੱਬਾ ਦੇ ਵਸਨੀਕ ਕਿਸਾਨ ਧਰਮਿੰਦਰ ਸਿੰਘ ਹੇਅਰ ਦੀ ਧੀ ਜਨਤ ਹੇਅਰ ਨੇ ਹਿਮਾਚਲ ਪ੍ਰਦੇਸ਼ ਜੁਡੀਸਲ ਸਰਵਿਸਿਜ਼ ਪ੍ਰੀਖਿਆ ਪਾਸ ਕਰ ਹਿਮਾਚਲ ਪ੍ਰਦੇਸ਼ ਵਿਚ ਜੱਜ ਬਣਨ ਦਾ ਮਾਣ ਪ੍ਰਾਪਤ ਕੀਤਾ ਹੈ । ਜਨਤ ਹੇਅਰ ਨੇ ਇਸ ਪ੍ਰੀਖਿਆ ਵਿਚੋਂ 9ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਉਸ ਦੀ ਸਿਵਲ ਜੱਜ ਵਜੋਂ ਚੋਣ ਹੋਈ ਹੈ । ਜਨਤ ਹੇਅਰ ਨੇ ਕਿਹਾ ਕਿ ਉਸ ਦਾ ਜੱਜ ਬਣਨ ਦਾ ਸੁਪਨਾ ਮਾਪਿਆਂ ਵਲੋਂ ਦਿੱਤੀ ਚੰਗੀ ਸਿੱਖਿਆ ਅਤੇ ਚੰਗੀ ਸੇਧ ਸਦਕਾ ਪੂਰਾ ਹੋਇਆ ਹੈ । ਜਨਤ ਹੇਅਰ ਦੇ ਜੱਜ ਬਣਨ ਤੇ ਉਸ ਦੇ ਪਿਤਾ ਧਰਮਿੰਦਰ ਸਿੰਘ ਹੇਅਰ, ਮਾਤਾ ਗੁਰਸਮਿਦਰ ਕੌਰ ਹੇਅਰ, ਭਰਾ ਬਿਲਾਵਲ ਹੇਅਰ ਨੇ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਐਨਪੀਐਸ ਕਰਮਚਾਰੀ 1 ਅਕਤੂਬਰ ਨੂੰ ਕਰਨਗੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਭੁੱਖ ਹੜਤਾਲ ਅਗਲੀ ਖ਼ਬਰ ਅਲਮਾਰੀ ਡਿੱਗਣ ਨਾਲ ਲੜਕੀ ਦੀ ਮੌਤ
Ad Position 24