07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2025

ਭਾਰਤ ਨੇ ਅਟਾਰੀ ਸਰਹੱਦ ਰਸਤੇ ਪਾਕਿਸਤਾਨੀ ਪੰਜਾਬ ਦਾ ਇਕ ਕੈਦੀ ਕੀਤਾ ਰਿਹਾਅ

ਅਟਾਰੀ (ਅੰਮ੍ਰਿਤਸਰ), 29 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਪਾਕਿਸਤਾਨ ਪੰਜਾਬ ਦੀ ਭਾਰਤ ਨਾਲ ਲੱਗਦੀ ਸਰਹੱਦ ਗੰਡਾ ਸਿੰਘ ਵਾਲਾ ਰਸਤੇ 22 ਮਹੀਨੇ ਪਹਿਲਾਂ ਸਰਹੱਦ ਪਾਰ ਕਰਕੇ ਭਾਰਤ ਪੁੱਜੇ ਲਹਿਦੇ ਪੰਜਾਬ...

Ad Position 21
No active advertisement
ਅਜੀਤ ਡੈਸਕ 29-09-2025

ਅਟਾਰੀ (ਅੰਮ੍ਰਿਤਸਰ), 29 ਸਤੰਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਪਾਕਿਸਤਾਨ ਪੰਜਾਬ ਦੀ ਭਾਰਤ ਨਾਲ ਲੱਗਦੀ ਸਰਹੱਦ ਗੰਡਾ ਸਿੰਘ ਵਾਲਾ ਰਸਤੇ 22 ਮਹੀਨੇ ਪਹਿਲਾਂ ਸਰਹੱਦ ਪਾਰ ਕਰਕੇ ਭਾਰਤ ਪੁੱਜੇ ਲਹਿਦੇ ਪੰਜਾਬ ਦੇ ਪੰਜਾਬੀ ਨਾਗਰਿਕ ਨੂੰ ਭਾਰਤ ਅੰਦਰ ਦਾਖ਼ਲ ਹੋਣ 'ਤੇ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਅੱਜ ਉਸ ਨੂੰ ਭਾਰਤ ਸਰਕਾਰ ਵਲੋਂ ਅਟਾਰੀ ਸਰਹੱਦ ਰਸਤੇ ਬੀਐਸਐਫ ਨੇ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ।
ਪਾਕਿਸਤਾਨ ਪੰਜਾਬ ਦੇ ਪਿੰਡ ਜੜਾਂਵਾਲਾ ਦਾ ਇਕ ਨੌਜਵਾਨ ਰਕੀਬ ਬਿਲਾਲ, ਲਗਭਗ 22 ਮਹੀਨੇ ਭਾਰਤੀ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ ਆਖਰਕਾਰ ਘਰ ਪਰਤ ਗਿਆ ਹੈ। ਇਹ ਨੌਜਵਾਨ 22 ਨਵੰਬਰ 2023 ਨੂੰ ਗੰਡਾ ਸਿੰਘ ਵਾਲਾ ਪਾਕਿਸਤਾਨ ਸਰਹੱਦੀ ਖੇਤਰ ਦੇ ਨੇੜੇ ਆਪਣੇ ਇਕ ਦੋਸਤ ਨੂੰ ਮਿਲਣ ਜਾਂਦੇ ਹੋਏ ਗਲਤੀ ਨਾਲ ਭਾਰਤੀ ਖੇਤਰ ਵਿਚ ਦਾਖ਼ਲ ਹੋ ਗਿਆ ਸੀ। ਪਾਕਿਸਤਾਨ ਤੋਂ ਭਾਰਤ ਅੰਦਰ ਸਰਹੱਦ ਪਾਰ ਕਰਨ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਬੀਐਸਐਫ ਦੇ ਜਵਾਨਾਂ ਨੇ ਹਿਰਾਸਤ ਵਿਚ ਲੈ ਲਿਆ ਤੇ ਇਸ ਦੌਰਾਨ ਬੀਐਸਐਫ ਵਲੋਂ ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨਵੀਂ ਦਿੱਲੀ ਨੂੰ ਉਸ ਦਿਨ ਤੋਂ ਹੀ ਜਾਣਕਾਰੀ ਦੇਣ ਤੋਂ ਉਪਰੰਤ ਭਾਰਤ ਅੰਦਰ ਪਾਕਿ ਹਾਈ ਕਮਿਸ਼ਨ ਦੇ ਅਧਿਕਾਰੀ ਲਗਾਤਾਰ ਭਾਰਤ ਸਰਕਾਰ ਨਾਲ ਰਾਬਤਾ ਰੱਖਣ ਉਪਰੰਤ ਉਨ੍ਹਾਂ ਦੇ ਯਤਨਾਂ ਤੋਂ ਬਾਅਦ ਉਸ ਦੀ ਰਿਹਾਈ ਸੰਭਵ ਹੋਈ। ਅੱਜ ਬਾਅਦ ਦੁਪਹਿਰ ਪਾਕਿਸਤਾਨੀ ਕੈਦੀ ਨੂੰ, ਭਾਰਤੀ ਇਮੀਗਰੇਸ਼ਨ ਤੇ ਬੀਐਸਐਫ ਦੇ ਅਧਿਕਾਰੀਆਂ ਨੇ ਵਾਹਗਾ ਸਰਹੱਦ 'ਤੇ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ। ਸੂਤਰਾਂ ਨੇ ਪੁਸ਼ਟੀ ਕੀਤੀ ਕਿ ਨਿਯਮਤ ਜਾਂਚ ਤੋਂ ਬਾਅਦ, ਨੌਜਵਾਨ ਨੂੰ ਉਸਦੇ ਪਰਿਵਾਰ ਨੂੰ ਸੌਂਪਿਆ ਜਾਵੇਗਾ ।

Ad Position 22
No active advertisement
ਪਿਛਲੀ ਖ਼ਬਰ ਪਾਰਟੀ ਨੂੰ ਜ਼ਮੀਨੀ ਪੱਧਰ ਅਤੇ ਲੋਕਾਂ ਦੀਆਂ ਇੱਛਾਵਾਂ ਨਾਲ ਜੋੜਦੇ ਹਨ ਭਾਜਪਾ ਦਫ਼ਤਰ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਪੰਜਾਬ ਵਿਚ ਐਨਪੀਐਸ ਕਰਮਚਾਰੀ 1 ਅਕਤੂਬਰ ਨੂੰ ਕਰਨਗੇ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਭੁੱਖ ਹੜਤਾਲ
Ad Position 24