08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2025

'ਗੋਡੇ ਗੋਡੇ ਚਾਅ 2' ਐਮੀ ਵਿਰਕ ਤੇ ਤਾਨੀਆ ਦੀ ਫਿਲਮ ਦਾ ਟ੍ਰੇਲਰ 2 ਅਕਤੂਬਰ ਨੂੰ ਰਿਲੀਜ਼ ਹੋਵੇਗਾ

ਚੰਡੀਗੜ੍ਹ, 30 ਸਤੰਬਰ-ਬਹੁਤ ਦੇਰ ਤੋਂ ਉਡੀਕੀ ਜਾ ਰਹੀ ਪੰਜਾਬੀ ਕਾਮੇਡੀ-ਡਰਾਮਾ, 'ਗੋਡੋ ਗੋਡੇ ਚਾਅ...

Ad Position 21
No active advertisement
ਅਜੀਤ ਡੈਸਕ 30-09-2025

ਚੰਡੀਗੜ੍ਹ, 30 ਸਤੰਬਰ-ਬਹੁਤ ਦੇਰ ਤੋਂ ਉਡੀਕੀ ਜਾ ਰਹੀ ਪੰਜਾਬੀ ਕਾਮੇਡੀ-ਡਰਾਮਾ, 'ਗੋਡੋ ਗੋਡੇ ਚਾਅ 2 ਦੀ ਉਮੀਦ ਹੁਣ ਆਪਣੇ ਸਿਖਰ 'ਤੇ ਹੈ ਕਿਉਂਕਿ ਇਸਦਾ ਟ੍ਰੇਲਰ 2 ਅਕਤੂਬਰ, 2025 ਨੂੰ ਦੁਸਹਿਰੇ ਦੇ ਸ਼ੁੱਭ ਮੌਕੇ 'ਤੇ ਰਿਲੀਜ਼ ਹੋਵੇਗਾ। ਜ਼ੀ ਸਟੂਡੀਓਜ਼ ਅਤੇ ਵੀ.ਐਚ. ਐਂਟਰਟੇਨਮੈਂਟ ਦੇ ਬੈਨਰ ਹੇਠ ਬਣਾਈ ਗਈ ਇਹ ਫਿਲਮ ਦਰਸ਼ਕਾਂ ਨੂੰ ਹਾਸੇ, ਮਨੋਰੰਜਨ ਅਤੇ ਭਾਵਨਾਵਾਂ ਨਾਲ ਭਰੀ ਇਕ ਵਿਲੱਖਣ ਕਹਾਣੀ ਪੇਸ਼ ਕਰੇਗੀ, ਜੋ ਪਹਿਲੇ ਹਿੱਸੇ ਦੇ ਸੁਹਜ ਅਤੇ ਸੰਦੇਸ਼ ਨੂੰ ਅੱਗੇ ਵਧਾਉਂਦੀ ਹੈ। ਰਾਸ਼ਟਰੀ ਪੁਰਸਕਾਰ ਜੇਤੂ ਅਤੇ ਸੁਪਰਹਿੱਟ ਫਿਲਮ 'ਗੋਡੇ ਗੋਡੇ ਚਾਅ' (2023) ਦੀ ਸਫਲਤਾ ਤੋਂ ਬਾਅਦ, ਇਹ ਸੀਕਵਲ ਇਕ ਵਾਰ ਫਿਰ ਦਰਸ਼ਕਾਂ ਨੂੰ ਹਾਸੇ ਅਤੇ ਸਮਾਜਿਕ ਸੰਦੇਸ਼ ਦਾ ਇਕ ਸ਼ਾਨਦਾਰ ਮਿਸ਼ਰਣ ਲਿਆਉਂਦਾ ਹੈ। 2023 ਵਿਚ ਰਿਲੀਜ਼ ਹੋਈ ਪਹਿਲੀ ਫਿਲਮ ਨੇ ਦੁਨੀਆ ਭਰ ਦੇ ਦਰਸ਼ਕਾਂ ਦੇ ਦਿਲ ਜਿੱਤ ਲਏ ਅਤੇ ਪੰਜਾਬੀ ਸਿਨੇਮਾ ਵਿਚ ਸਭ ਤੋਂ ਵੱਧ ਚਰਚਾ ਵਿਚ ਆਉਣ ਵਾਲੀਆਂ ਫਿਲਮਾਂ ਵਿਚੋਂ ਇਕ ਬਣ ਗਈ।

'ਗੋਡੇ ਗੋਡੇ ਚਾਅ 2' ਵਿਚ ਇਕ ਵਾਰ ਫਿਰ ਐਮੀ ਵਿਰਕ ਅਤੇ ਤਾਨੀਆ ਦੀ ਪਿਆਰੀ ਜੋੜੀ ਦਿਖਾਈ ਦੇਵੇਗੀ। ਇਹ ਫਿਲਮ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਅਤੇ ਜਗਦੀਪ ਸਿੱਧੂ ਦੁਆਰਾ ਲਿਖੀ ਗਈ ਹੈ। ਉਹੀ ਜੋੜੀ ਜਿਸਨੇ ਪਹਿਲਾਂ ਪੰਜਾਬੀ ਸਿਨੇਮਾ ਵਿਚ ਜਾਦੂ ਬਣਾਇਆ ਹੈ। ਇਹ ਫਿਲਮ ਜ਼ੀ ਸਟੂਡੀਓਜ਼ ਅਤੇ ਵੀ.ਐਚ. ਐਂਟਰਟੇਨਮੈਂਟ ਦੇ ਬੈਨਰ ਹੇਠ 21 ਅਕਤੂਬਰ, 2025 ਨੂੰ ਦੁਨੀਆ ਭਰ ਵਿਚ ਰਿਲੀਜ਼ ਹੋਵੇਗੀ। ਗੋਡੇ ਗੋਡੇ ਚਾਅ 2 ਦਾ ਟ੍ਰੇਲਰ 2 ਅਕਤੂਬਰ ਨੂੰ ਰਿਲੀਜ਼ ਹੋਵੇਗਾ, ਜੋ ਦਰਸ਼ਕਾਂ ਨੂੰ ਇਸ ਅਕਤੂਬਰ ਵਿਚ ਸਿਨੇਮਾਘਰਾਂ ਵਿਚ ਹਾਸੇ, ਭਾਵਨਾਵਾਂ ਅਤੇ ਮਨੋਰੰਜਨ ਦੀ ਝਲਕ ਦੇਵੇਗਾ। 

Ad Position 22
No active advertisement
ਪਿਛਲੀ ਖ਼ਬਰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ : ਭਾਰਤ ਦਾ ਸਕੋਰ ਸ੍ਰੀਲੰਕਾ ਖਿਲਾਫ 139/6 ਅਗਲੀ ਖ਼ਬਰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ : ਭਾਰਤ ਦਾ ਸਕੋਰ ਸ੍ਰੀਲੰਕਾ ਖਿਲਾਫ 93/2
Ad Position 24