08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2025

ਜੇਕਰ ਨੋਬਲ ਸ਼ਾਂਤੀ ਪੁਰਸਕਾਰ ਨਾ ਮਿਲਿਆ ਤਾਂ ਇਹ ਅਮਰੀਕਾ ਦਾ ਅਪਮਾਨ- ਰਾਸ਼ਟਰਪਤੀ ਟਰੰਪ

ਵਾਸ਼ਿੰਗਟਨ, ਡੀ.ਸੀ. 1 ਅਕਤੂਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲਦਾ ਤਾਂ ਇਹ ਉਨ੍ਹਾਂ ਦੇ ਦੇਸ਼ ਦਾ ਅਪਮਾਨ...

Ad Position 21
No active advertisement
ਅਜੀਤ ਡੈਸਕ 01-10-2025

ਵਾਸ਼ਿੰਗਟਨ, ਡੀ.ਸੀ. 1 ਅਕਤੂਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਕਿ ਜੇਕਰ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਹੀਂ ਮਿਲਦਾ ਤਾਂ ਇਹ ਉਨ੍ਹਾਂ ਦੇ ਦੇਸ਼ ਦਾ ਅਪਮਾਨ ਹੋਵੇਗਾ। ਉਨ੍ਹਾਂ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਘੱਟੋ-ਘੱਟ ਸੱਤ ਅੰਤਰਰਾਸ਼ਟਰੀ ਸੰਘਰਸ਼ਾਂ ਨੂੰ ਖ਼ਤਮ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਹੈ। ਟਰੰਪ ਦਾ ਤਾਜ਼ਾ ਬਿਆਨ ਗਾਜ਼ਾ ਵਿਚ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਸ਼ਾਂਤੀ ਯੋਜਨਾ ਦੀ ਪੇਸ਼ਕਸ਼ ਤੋਂ ਇਕ ਦਿਨ ਬਾਅਦ ਆਇਆ ਹੈ।

ਉਨ੍ਹਾਂ ਕਿਹਾ ਕਿ ਜੇਕਰ ਹਮਾਸ ਇਸ ਪ੍ਰਸਤਾਵ ਨੂੰ ਸਵੀਕਾਰ ਕਰਦਾ ਹੈ, ਤਾਂ ਇਹ ਉਨ੍ਹਾਂ ਦੁਆਰਾ ਕੀਤੀ ਗਈ ਅੱਠਵੀਂ ਲੜਾਈ ਹੋਵੇਗੀ। ਟਰੰਪ ਨੇ ਅਮਰੀਕੀ ਫੌਜੀ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੈਂ ਇਹ ਆਪਣੇ ਲਈ ਨਹੀਂ ਚਾਹੁੰਦਾ, ਮੈਂ ਇਹ ਦੇਸ਼ ਲਈ ਚਾਹੁੰਦਾ ਹਾਂ। ਰਾਸ਼ਟਰਪਤੀ ਦਾ ਇਹ ਦਾਅਵਾ 10 ਅਕਤੂਬਰ ਤੋਂ ਪਹਿਲਾਂ ਆਇਆ ਹੈ, ਜਦੋਂ ਇਸ ਸਾਲ ਦੇ ਨੋਬਲ ਪੁਰਸਕਾਰਾਂ ਦਾ ਐਲਾਨ ਕੀਤਾ ਜਾਵੇਗਾ।


ਆਪਣੇ ਤਾਜ਼ਾ ਸੰਬੋਧਨ ਵਿਚ ਟਰੰਪ ਨੇ ਇਸ ਸਾਲ ਜਨਵਰੀ ਤੋਂ ਸੱਤ ਟਕਰਾਵਾਂ ਨੂੰ ਖ਼ਤਮ ਕਰਨ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਗਾਜ਼ਾ ਸ਼ਾਂਤੀ ਯੋਜਨਾ ਸਫ਼ਲ ਹੁੰਦੀ ਹੈ, ਤਾਂ ਸਾਡੇ ਕੋਲ ਅੱਠ ਅਜਿਹੀਆਂ ਜੰਗਾਂ ਹੋਣਗੀਆਂ, ਅੱਠ ਮਹੀਨਿਆਂ ਵਿਚ ਅੱਠ ਜੰਗਾਂ। ਇਹ ਬਹੁਤ ਵਧੀਆ ਹੈ। ਉਨ੍ਹਾਂ ਨੇ ਅਮਰੀਕਾ ਦੀ ਆਪਣੀ ਫੇਰੀ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਗਾਜ਼ਾ ਸ਼ਾਂਤੀ ਯੋਜਨਾ ਪੇਸ਼ ਕੀਤੀ ਸੀ।

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪ੍ਰਧਾਨ ਮਲਿਕ ਅਰਜੁਨ ਖੜਗੇ ਦੀ ਵਿਗੜੀ ਸਿਹਤ ਅਗਲੀ ਖ਼ਬਰ ਮਹਿੰਗਾ ਹੋਇਆ ਵਪਾਰਕ ਗੈਸ ਸਿਲੰਡਰ
Ad Position 24