08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2025

ਭੁਚਾਲ ਦੇ ਝਟਕਿਆਂ ਨਾਲ ਕੰਬਿਆ ਫਿਲੀਪੀਨਜ਼, 31 ਲੋਕਾਂ ਦੀ ਮੌਤ

ਮਨੀਲਾ, 1 ਅਕਤੂਬਰ- ਮੰਗਲਵਾਰ ਦੇਰ ਰਾਤ ਫਿਲੀਪੀਨਜ਼ ਦੇ ਇਕ ਕੇਂਦਰੀ ਸੂਬੇ ਵਿਚ 6.9 ਤੀਬਰਤਾ ਦਾ ਭੁਚਾਲ ਆਇਆ, ਜਿਸ ਨਾਲ ਵੱਡੀ ਤਬਾਹੀ ਹੋਈ ਹੈ। ਭੁਚਾਲ ਦੇ ਝਟਕੇ ਇੰਨੇ ਤੇਜ਼ ਸਨ....

Ad Position 21
No active advertisement
ਅਜੀਤ ਡੈਸਕ 01-10-2025

ਮਨੀਲਾ, 1 ਅਕਤੂਬਰ- ਮੰਗਲਵਾਰ ਦੇਰ ਰਾਤ ਫਿਲੀਪੀਨਜ਼ ਦੇ ਇਕ ਕੇਂਦਰੀ ਸੂਬੇ ਵਿਚ 6.9 ਤੀਬਰਤਾ ਦਾ ਭੁਚਾਲ ਆਇਆ, ਜਿਸ ਨਾਲ ਵੱਡੀ ਤਬਾਹੀ ਹੋਈ ਹੈ। ਭੁਚਾਲ ਦੇ ਝਟਕੇ ਇੰਨੇ ਤੇਜ਼ ਸਨ ਕਿ ਘਰਾਂ ਅਤੇ ਇਮਾਰਤਾਂ ਦੀਆਂ ਕੰਧਾਂ ਢਹਿ ਗਈਆਂ, ਜਿਸ ਨਾਲ ਕਰੀਬ 31 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਭੁਚਾਲ ਨੇ ਫਿਲੀਪੀਨਜ਼ ਦੇ ਜ਼ਿਆਦਾਤਰ ਹਿੱਸੇ ਵਿਚ ਬਿਜਲੀ ਸਪਲਾਈ ਵੀ ਠੱਪ ਕਰ ਦਿੱਤੀ, ਜਿਸ ਕਾਰਨ ਲੋਕਾਂ ਨੂੰ ਹਨੇਰੇ ਵਿਚ ਆਪਣੇ ਘਰਾਂ ਤੋਂ ਭੱਜਣਾ ਪਿਆ।

ਭੁਚਾਲ ਦਾ ਕੇਂਦਰ ਪੰਜ ਕਿਲੋਮੀਟਰ ਜ਼ਮੀਨਦੋਜ਼ ਸੀ, ਜੋ ਕਿ ਸੇਬੂ ਸੂਬੇ ਦੇ ਤੱਟਵਰਤੀ ਸ਼ਹਿਰ ਬੋਗੋ ਤੋਂ ਲਗਭਗ 19 ਕਿਲੋਮੀਟਰ ਉੱਤਰ-ਪੂਰਬ ਵਿਚ ਸੀ, ਜਿਸ ਦੀ ਆਬਾਦੀ 90,000 ਹੈ। ਇਥੇ ਕਰੀਬ 14 ਲੋਕ ਮਾਰੇ ਗਏ ਹਨ ਅਤੇ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਬੋਗੋ ਵਿਚ ਬਚਾਅ ਕਰਮਚਾਰੀ ਮਲਬੇ ਵਿਚ ਦੱਬੇ ਹੋਏ ਲੋਕਾਂ ਨੂੰ ਬਚਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ।

Ad Position 22
No active advertisement
ਪਿਛਲੀ ਖ਼ਬਰ ਚੌਟਾਲਾ ’ਚ ਔਰਤ ਦੀ ਰਤਨਪੁਰਾ ਬਾਈਪਾਸ ਤੋਂ ਮਿਲੀ ਲਾਸ਼, ਹੱਤਿਆ ਦਾ ਖਦਸ਼ਾ ਅਗਲੀ ਖ਼ਬਰ ਸੜਕ ਹਾਦਸੇ ਵਿਚ ਇਕ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ
Ad Position 24