08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2025

ਜੰਗਾਂ ਮਨੋਬਲ, ਅਨੁਸ਼ਾਸਨ ਤੇ ਇਕਸਾਰ ਤਿਆਰੀ ਨਾਲ ਜਿੱਤੀਆਂ ਜਾਂਦੀਆਂ ਹਨ - ਰਾਜਨਾਥ ਸਿੰਘ

ਭੁਜ (ਗੁਜਰਾਤ), 1 ਅਕਤੂਬਰ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਯਾਦ ਰੱਖੋ, ਜੰਗਾਂ ਸਿਰਫ਼ ਹਥਿਆਰਾਂ ਨਾਲ...

Ad Position 21
No active advertisement
ਅਜੀਤ ਡੈਸਕ 01-10-2025

ਭੁਜ (ਗੁਜਰਾਤ), 1 ਅਕਤੂਬਰ-ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਯਾਦ ਰੱਖੋ, ਜੰਗਾਂ ਸਿਰਫ਼ ਹਥਿਆਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ। ਜੰਗਾਂ ਮਨੋਬਲ, ਅਨੁਸ਼ਾਸਨ ਅਤੇ ਇਕਸਾਰ ਤਿਆਰੀ ਨਾਲ ਜਿੱਤੀਆਂ ਜਾਂਦੀਆਂ ਹਨ। ਇਸ ਲਈ ਮੈਂ ਤੁਹਾਨੂੰ ਇਹ ਵੀ ਸਲਾਹ ਦੇਵਾਂਗਾ ਕਿ ਨਵੀਆਂ ਤਕਨੀਕਾਂ ਅਪਣਾਓ, ਸਿਖਲਾਈ ਨੂੰ ਆਪਣੇ ਰੋਜ਼ਾਨਾ ਦੇ ਰੁਟੀਨ ਦਾ ਹਿੱਸਾ ਬਣਾਓ ਅਤੇ ਹਮੇਸ਼ਾ ਹਰ ਸਥਿਤੀ ਲਈ ਤਿਆਰ ਰਹੋ। ਅੱਜ ਦੀ ਦੁਨੀਆ ਵਿਚ, ਉਹ ਫੌਜ ਅਜਿੱਤ ਰਹਿੰਦੀ ਹੈ, ਜੋ ਹਮੇਸ਼ਾ ਲਗਾਤਾਰ ਸਿੱਖਣ ਅਤੇ ਨਵੇਂ ਬਦਲਾਵਾਂ ਦੇ ਅਨੁਕੂਲ ਹੋਣ ਲਈ ਤਿਆਰ ਰਹਿੰਦੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਇਹ ਵੀ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਦੀ ਭਲਾਈ, ਰੱਖਿਆ ਅਤੇ ਸੁਰੱਖਿਆ ਲਈ, ਜੋ ਵੀ ਕਦਮ ਜ਼ਰੂਰੀ ਹਨ, ਸਰਕਾਰ ਉਨ੍ਹਾਂ ਨੂੰ ਚੁੱਕਣ ਤੋਂ ਕਦੇ ਵੀ ਝਿਜਕੇਗੀ ਨਹੀਂ। 

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਅਗਲੀ ਖ਼ਬਰ ਗੁਰੂਆਂ ਦੇ ਦਰਸਾਏ ਮਾਰਗ 'ਤੇ ਚੱਲ ਕੇ ਛੋਟੀ ਜਿਹੀ ਸੇਵਾ ਦਿੱਤੀ - ਬਾਬਾ ਰਾਮਦੇਵ
Ad Position 24