08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2025

ਕਲਾਸੀਕਲ ਗਾਇਕ ਤੇ ਪਦਮ ਵਿਭੂਸ਼ਣ ਪੰਡਿਤ ਛੰਨੂਲਾਲ ਮਿਸ਼ਰਾ ਦਾ ਦਿਹਾਂਤ

ਵਾਰਾਣਸੀ, 2 ਅਕਤੂਬਰ- ਕਲਾਸੀਕਲ ਗਾਇਕ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਪੰਡਿਤ ਛੰਨੂਲਾਲ ਮਿਸ਼ਰਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਉਨ੍ਹਾਂ ਨੇ ਸਵੇਰੇ 4:15....

Ad Position 21
No active advertisement
ਅਜੀਤ ਡੈਸਕ 02-10-2025

ਵਾਰਾਣਸੀ, 2 ਅਕਤੂਬਰ- ਕਲਾਸੀਕਲ ਗਾਇਕ ਅਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਪੰਡਿਤ ਛੰਨੂਲਾਲ ਮਿਸ਼ਰਾ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। ਉਹ 89 ਸਾਲ ਦੇ ਸਨ। ਉਨ੍ਹਾਂ ਨੇ ਸਵੇਰੇ 4:15 ਵਜੇ ਆਪਣੀ ਧੀ ਨਮਰਤਾ ਮਿਸ਼ਰਾ ਦੇ ਮਿਰਜ਼ਾਪੁਰ ਸਥਿਤ ਘਰ ਵਿਚ ਆਖਰੀ ਸਾਹ ਲਿਆ। ਛੰਨੂਲਾਲ ਮਿਸ਼ਰਾ ਦਾ ਗੀਤ ‘ਖੇਲੇ ਮਸਾਨੇ ਮੇਂ ਹੋਲੀ’ ਅਜੇ ਵੀ ਹਰ ਕਿਸੇ ਦੀ ਜ਼ੁਬਾਨ ’ਤੇ ਹੈ।

ਪੰਡਿਤ ਛੰਨੂਲਾਲ ਮਿਸ਼ਰਾ ਦੀਆਂ ਚਾਰ ਧੀਆਂ ਅਤੇ ਇਕ ਪੁੱਤਰ ਹੈ। ਉਨ੍ਹਾਂ ਦੀ ਪਤਨੀ ਅਤੇ ਇਕ ਧੀ ਦਾ ਚਾਰ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਨਮਰਤਾ ਨੇ ਕਿਹਾ ਕਿ ਅੰਤਿਮ ਸੰਸਕਾਰ ਅੱਜ ਸ਼ਾਮ ਕਾਸ਼ੀ ਦੇ ਮਣੀਕਰਨਿਕਾ ਘਾਟ ’ਤੇ ਕੀਤਾ ਜਾਵੇਗਾ। ਛੰਨੂਲਾਲ ਮਿਸ਼ਰਾ 2014 ਦੀਆਂ ਲੋਕ ਸਭਾ ਚੋਣਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਸਤਾਵਕ ਸਨ।

ਪੰਡਿਤ ਛੰਨੂਲਾਲ ਮਿਸ਼ਰਾ ਸੱਤ ਮਹੀਨਿਆਂ ਤੋਂ ਬਿਮਾਰ ਸਨ। ਉਹ ਹਾਲ ਹੀ ਵਿਚ 17 ਦਿਨਾਂ ਲਈ ਹਸਪਤਾਲ ਵਿਚ ਭਰਤੀ ਸਨ। 11 ਸਤੰਬਰ ਨੂੰ ਮਿਰਜ਼ਾਪੁਰ ਸਥਿਤ ਆਪਣੀ ਧੀ ਦੇ ਘਰ ਉਨ੍ਹਾਂ ਦੀ ਹਾਲਤ ਵਿਗੜ ਗਈ। ਛਾਤੀ ਵਿਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਨੂੰ ਰਾਮਕ੍ਰਿਸ਼ਨ ਸੇਵਾਸ਼ਰਮ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।

ਉਨ੍ਹਾਂ ਨੂੰ 13 ਸਤੰਬਰ ਦੀ ਰਾਤ ਨੂੰ ਬੀ.ਐਚ.ਯੂ. ਦੇ ਸਰ ਸੁੰਦਰਲਾਲ ਹਸਪਤਾਲ ਲਿਆਂਦਾ ਗਿਆ ਸੀ ਤੇ ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ 27 ਸਤੰਬਰ ਨੂੰ ਛੁੱਟੀ ਦੇ ਦਿੱਤੀ ਗਈ। ਫਿਰ ਉਹ ਮਿਰਜ਼ਾਪੁਰ ਵਿਚ ਆਪਣੀ ਧੀ ਦੇ ਘਰ ਚਲੇ ਗਏ।

Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਜਾਣਿਆ ਕਾਂਗਰਸ ਪ੍ਰਧਾਨ ਦਾ ਹਾਲ ਅਗਲੀ ਖ਼ਬਰ ਅਸੀਂ ਸਾਰਿਆਂ ਨਾਲ ਰੱਖਾਂਗੇ ਦੋਸਤੀ ਪਰ ਸੁਰੱਖਿਆ ਨੂੰ ਲੈ ਕੇ ਰਹਾਂਗੇ ਚੌਕਸ- ਮੋਹਨ ਭਾਗਵਤ
Ad Position 24