08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2025

ਪਿੰਡ ਵਿਚ ਦੂਜੀ ਵਾਰ ਮਿਲਿਆ ਨਵ-ਜੰਮਿਆ ਬੱਚਾ, ਦਹਿਸ਼ਤ ਦਾ ਮਾਹੌਲ

ਮਹਿਮਾ ਸਰਜਾ, (ਬਠਿੰਡਾ), 3 ਅਕਤੂਬਰ (ਬਲਦੇਵ ਸੰਧੂ)- ਬਠਿੰਡਾ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਚ ਅੱਜ ਸਵੇਰੇ ਫਿਰ ਇਕ ਹੋਰ ਨਵ-ਜੰਮਿਆ ਬੱਚਾ ਮਿਲਣ ਨਾਲ ਪਿੰਡ ਵਿਚ ਦਹਿਸ਼ਤ ਦਾ....

Ad Position 21
No active advertisement
ਅਜੀਤ ਡੈਸਕ 03-10-2025

ਮਹਿਮਾ ਸਰਜਾ, (ਬਠਿੰਡਾ), 3 ਅਕਤੂਬਰ (ਬਲਦੇਵ ਸੰਧੂ)- ਬਠਿੰਡਾ ਦੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਚ ਅੱਜ ਸਵੇਰੇ ਫਿਰ ਇਕ ਹੋਰ ਨਵ-ਜੰਮਿਆ ਬੱਚਾ ਮਿਲਣ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਦੀ ਨਿਗਰਾਨੀ ਹੇਠ ਪੰਚਾਇਤ ਵਲੋਂ ਬੱਚੇ ਨੂੰ ਤੁਰੰਤ ਸਰਕਾਰੀ ਹਸਪਤਾਲ ਬਠਿੰਡਾ ਭੇਜਿਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਤੰਦਰੁਸਤ ਦੱਸਿਆ ਹੈ। ਇਸ ਤੋਂ ਪਹਿਲਾ ਬੀਤੇ ਵਰ੍ਹੇ 23 ਅਕਤੂਬਰ ਨੂੰ ਵੀ ਪਿੰਡ ਵਿਚੋਂ ਇਸ ਜਗ੍ਹਾਂ ’ਤੇ ਸੁੱਟਿਆ ਜਿਉਂਦਾ ਨਵ-ਜੰਮਿਆ ਬੱਚਾ ਮਿਲਿਆ ਸੀ, ਜੋ ਕਿ ਲੜਕਾ ਸੀ। ਹੈਰਾਨੀ ਦੀ ਗੱਲ ਹੈ ਕਿ ਇਸ ਵਾਰ ਵੀ 3 ਅਕਤੂਬਰ ਨੂੰ ਜਿਉਂਦੀ ਹਾਲਤ ਵਿਚ ਲੜਕਾ ਹੀ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਵਾਰ ਇਹ ਘਟਨਾ ਬੂਟਾ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਘਰ ਨੇੜੇ ਹੀ ਵਾਪਰੀ ਹੈ।

ਇਸ ਵੇਲੇ ਘਰ ਦਾ ਮਾਲਕ ਬੂਟਾ ਸਿੰਘ ਨੇ ਦੱਸਿਆ ਕਿ ਉਹ ਮਲੇਰਕੋਟਲਾ ਵਿਖੇ ਚੌਂਕੀ ਭਰਨ ਗਿਆ ਹੋਇਆ ਸੀ। ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਕੋ ਘਰ ਨੇੜੇ ਹੀ ਬੱਚਿਆਂ ਨੂੰ ਸੁੱਟਣਾ ਅਤੇ ਉਹ ਵੀ ਇਕ ਸਾਲ ਦੇ ਅੰਤਰਾਲ ’ਚ ਦੂਜੀ ਵਾਰ ਵਾਪਰਨਾ ਗੰਭੀਰ ਜਾਂਚ ਦਾ ਵਿਸ਼ਾ ਹੈ। ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਕੌਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮਜ਼ਦੂਰ ਮੁਕਤੀ ਮੋਰਚਾ (ਲਿਬਰੇਸ਼ਨ) ਪੰਜਾਬ ਦੇ ਕਾਰਕੁਨ ਅੰਮੀ ਚੰਦ ਨੇ ਐਸ.ਐਸ.ਪੀ. ਬਠਿੰਡਾ ਤੋਂ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਵੈਸਟ ਇੰਡੀਜ਼ ਪਹਿਲਾ ਟੈਸਟ : ਭਾਰਤ ਦੀ ਤੀਜੀ ਵਿਕਟ ਡਿਗੀ, ਕਪਤਾਨ ਸ਼ੁਭਮਨ ਗਿੱਲ 50 ਦੌੜਾਂ ਬਣਾ ਕੇ ਆਊਟ ਅਗਲੀ ਖ਼ਬਰ ਭਾਰਤ-ਵੈਸਟ ਇੰਡੀਜ਼ ਪਹਿਲਾ ਟੈਸਟ : ਕਪਤਾਨ ਸ਼ੁਭਮਨ ਗਿੱਲ ਦੀਆਂ 50 ਦੌੜਾਂ ਪੂਰੀਆਂ
Ad Position 24