19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸੰਗਰੂਰ ਦਾ ਵੈਭਵ ਮਿੱਤਲ ਭਾਰਤੀ ਫ਼ੌਜ ਵਿਚ ਬਣਿਆ ਲੈਫਟੀਨੈਂਟ

ਸੰਗਰੂਰ, 2 ਨਵੰਬਰ (ਧੀਰਜ ਪਿਸੋਰੀਆ) - ਈਸੀਐਚਐਸ ਵਿਚ ਫਾਰਮਾਸਿਸਟ ਵਜੋਂ ਸੇਵਾਵਾਂ ਨਿਭਾ ਰਹੇ ਸੰਗਰੂਰ ਦੇ ਵਿਜੇ ਮਿੱਤਲ ਅਤੇ ਸੇਵਾ ਮੁਕਤ ਅਧਿਆਪਕਾ ਕੁਸਮ ਮਿੱਤਲ ਦਾ ਬੇਟਾ ਅਤੇ ਤਰਸੇਮ ਮਿੱਤਲ ਦਾ ਪੋਤਰਾ ਵੈਭਵ ਮਿੱਤਲ ਭਾਰਤੀ...

Ad Position 21
No active advertisement
ਅਜੀਤ ਡੈਸਕ 02-11-2025

ਸੰਗਰੂਰ, 2 ਨਵੰਬਰ (ਧੀਰਜ ਪਿਸੋਰੀਆ) - ਈਸੀਐਚਐਸ ਵਿਚ ਫਾਰਮਾਸਿਸਟ ਵਜੋਂ ਸੇਵਾਵਾਂ ਨਿਭਾ ਰਹੇ ਸੰਗਰੂਰ ਦੇ ਵਿਜੇ ਮਿੱਤਲ ਅਤੇ ਸੇਵਾ ਮੁਕਤ ਅਧਿਆਪਕਾ ਕੁਸਮ ਮਿੱਤਲ ਦਾ ਬੇਟਾ ਅਤੇ ਤਰਸੇਮ ਮਿੱਤਲ ਦਾ ਪੋਤਰਾ ਵੈਭਵ ਮਿੱਤਲ ਭਾਰਤੀ ਫ਼ੌਜ ਵਿਚ ਲੈਫਟੀਨੈਂਟ ਬਣਿਆ ਹੈ। ਇਸ ਨੂੰ ਲੈ ਕੇ ਅਗਰਵਾਲ ਸਮਾਜ ਅਤੇ ਤੇਰਾਂ ਪੰਥ ਜੈਨ ਸਮਾਜ ਵਿਚ ਖੁਸ਼ੀ ਦਾ ਮਾਹੌਲ ਹੈ। ਵੈਭਵ ਮਿੱਤਲ ਦੇ ਲੈਫਟੀਨੈਂਟ ਬਣਨ 'ਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਾਬਕਾ ਕੈਬਨਟ ਮੰਤਰੀ ਵਿਜਿੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਜਪਾ ਦੇ ਸੂਬਾਈ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ,ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਸਾਬਕਾ ਮੁੱਖ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਵਿਧਾਇਕਾ ਨਰਿੰਦਰ ਕੌਰ ਭਰਾਜ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਐਸਸੀ ਕਮਿਸ਼ਨ ਦੇ ਮੈਂਬਰ ਗੁਲਜ਼ਾਰ ਸਿੰਘ ਬੋਬੀ, ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ, ਅਗਰਵਾਲ ਸਭਾ ਦੇ ਸਾਬਕਾ ਪ੍ਰਧਾਨ ਵਿਜੈ ਗੁਪਤਾ, ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਸਕੱਤਰ ਸੀਸ਼ਨ ਗਰਗ, ਭਾਜਪਾ ਆਗੂ ਸਰਜੀਵਨ ਜਿੰਦਲ, ਸੁਨੀਲ ਗੋਲਡ ਡਿੰਪਲ, ਰਣਦੀਪ ਸਿੰਘ ਦਿਓਲ ਅਤੇ ਹੋਰਨਾਂ ਨੇ ਪਰਿਵਾਰ ਨੂੰ ਵਧਾਈ ਦਿੱਤੀ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਗ੍ਰਾਮ ਨਿਆਂਲਿਆਂ ਦੇ ਵਿਰੋਧ ਵਿਚ ਵਕੀਲਾਂ ਵਲੋਂ 3 ਤੇ 4 ਨਵੰਬਰ ਨੂੰ ਮੁਕੰਮਲ ਹੜਤਾਲ ਅਗਲੀ ਖ਼ਬਰ ਗੋਲੀ ਲੱਗਣ ਕਾਰਨ 10 ਸਾਲ ਦਾ ਬੱਚਾ ਜ਼ਖਮੀ
Ad Position 24