20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਜ਼ੀਰਕਪੁਰ -ਪੰਚਕੂਲਾ ਸੜਕ 'ਤੇ ਮੈਰਿਜ ਪੈਲੇਸ 'ਚ ਲੱਗੀ ਅੱਗ

ਜ਼ੀਰਕਪੁਰ (ਮੁਹਾਲੀ), 2 ਨਵੰਬਰ, ਹੈਪੀ ਪੰਡਵਾਲਾ - ਦੇਰ ਰਾਤ ਇਥੋਂ ਦੀ ਪੰਚਕੂਲਾ ਸੜਕ 'ਤੇ ਇਕ ਮੈਰਿਜ ਪੈਲੇਸ 'ਚ ਭਿਆਨਕ ਅੱਗ ਲੱਗ ਗਈ। ਘਟਨਾ ਦੌਰਾਨ ਪੈਲੇਸ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਅੱਗ ਦੀਆਂ...

Ad Position 21
No active advertisement
ਅਜੀਤ ਡੈਸਕ 02-11-2025

ਜ਼ੀਰਕਪੁਰ (ਮੁਹਾਲੀ), 2 ਨਵੰਬਰ, ਹੈਪੀ ਪੰਡਵਾਲਾ - ਦੇਰ ਰਾਤ ਇਥੋਂ ਦੀ ਪੰਚਕੂਲਾ ਸੜਕ 'ਤੇ ਇਕ ਮੈਰਿਜ ਪੈਲੇਸ 'ਚ ਭਿਆਨਕ ਅੱਗ ਲੱਗ ਗਈ। ਘਟਨਾ ਦੌਰਾਨ ਪੈਲੇਸ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਅੱਗ ਦੀਆਂ ਲਪਟਾਂ 'ਚੋਂ ਭੱਜ ਕੇ ਲੋਕਾਂ ਨੇ ਬਾਹਰ ਸੜਕ 'ਤੇ ਆ ਕੇ ਜਾਨ ਬਚਾਈ। ਅੱਗ ਦੀਆਂ ਉੱਚੀਆਂ ਲਪਟਾਂ ਦੇਖ ਜ਼ੀਰਕਪੁਰ-ਸ਼ਿਮਲਾ ਸੜਕ 'ਤੇ ਵੱਡਾ ਜਾਮ ਲੱਗ ਗਿਆ।
ਜਾਣਕਾਰੀ ਮੁਤਾਬਕ ਪੰਚਕੂਲਾ ਸੜਕ 'ਤੇ ਸਥਿਤ ਔਰਾ ਗਾਰਡਨ ਨੇੜੇ ਸੇਖੋਂ ਪੈਲਿਸ 'ਚ ਵਿਆਹ ਦੀ ਪਾਰਟੀ ਚੱਲ ਰਹੀ ਸੀ। ਇਸ ਦੌਰਾਨ ਅਚਾਨਕ ਅੱਗ ਲੱਗ ਗਈ, ਜਿਸ ਨਾਲ ਪੈਲਿਸ ਦਾ ਸ਼ਾਮਿਆਨਾ ਅਤੇ ਹੋਰ ਸਮਾਨ ਲਪੇਟ 'ਚ ਆ ਗਿਆ। ਪ੍ਰਤੱਖ ਦਰਸ਼ੀਆਂ ਦਾ ਕਹਿਣਾ ਕਿ ਪਾਰਟੀ 'ਚ ਪਟਾਕੇ ਚਲਾਉਣ ਨਾਲ ਇਹ ਘਟਨਾ ਵਾਪਰੀ। ਅੱਗ ਲੱਗਣ ਨਾਲ ਕਈ ਧਮਾਕੇ ਹੋਏ, ਜਿਸ ਨਾਲ ਗੈਸ ਸਿਲੰਡਰ ਫਟਣ ਦਾ ਕਿਆਸ ਵੀ ਲਗਾਇਆ ਜਾ ਰਿਹਾ ਹੈ। ਪੈਲਿਸ 'ਚ ਕੰਮ ਕਰਦੇ ਕਰਿੰਦਿਆਂ ਨੇ ਦੱਸਿਆ ਕਿ ਅੰਦਰ ਕਰੀਬ ਚਾਰ 100 ਵਿਅਕਤੀਆਂ ਦੀ ਪਾਰਟੀ ਦਾ ਪ੍ਰਬੰਧ ਕੀਤਾ ਹੋਇਆ ਸੀ।ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਅਤੇ ਅੱਗ ਲੱਗਣ ਦੇ ਅਸਲ ਕਾਰਨ ਵੀ ਸਾਹਮਣੇ ਨਹੀਂ ਆਏ। ਖ਼ਬਰ ਲਿਖੇ ਜਾਣ ਤੱਕ ਢਕੋਲੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਸਨ।

Ad Position 22
No active advertisement
ਪਿਛਲੀ ਖ਼ਬਰ ਦੱਖਣੀ ਅਫ਼ਰੀਕਾ ਨੂੰ 52 ਦੌੜਾਂ ਨਾਲ ਹਰਾ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਬਣੀ ਵਿਸ਼ਵ ਚੈਂਪੀਅਨ ਅਗਲੀ ਖ਼ਬਰ ਮਹਿਲਾ ਵਿਸ਼ਵ ਕੱਪ ਫਾਈਨਲ : ਭਾਰਤ ਵਿਸ਼ਵ ਚੈਂਪੀਅਨ ਬਣਨ ਤੋਂ ਸਿਰਫ਼ ਇਕ ਵਿਕਟ ਦੂਰ
Ad Position 24