20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਟਾਲਾ ’ਚ ਹੋਏ ਕਤਲ ਦੀ ਜ਼ਿੰਮੇਵਾਰੀ ਹੈਰੀ ਚੱਠਾ, ਕੇਸ਼ਵ ਸ਼ਿਵਾਲਾ ਅਤੇ ਅੰਮ੍ਰਿਤ ਦਾਲਮ ਨੇ ਲਈ

ਬਟਾਲਾ, (ਗੁਰਦਾਸਪੁਰ), 3 ਨਵੰਬਰ (ਸਤਿੰਦਰ ਸਿੰਘ)- ਬੀਤੀ ਸ਼ਾਮ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਗੋਲੀਆਂ ਮਾਰ ਦੀਪ ਚੀਮਾ ਨਾਂਅ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਉਸ ਤੋਂ....

Ad Position 21
No active advertisement
ਅਜੀਤ ਡੈਸਕ 03-11-2025

ਬਟਾਲਾ, (ਗੁਰਦਾਸਪੁਰ), 3 ਨਵੰਬਰ (ਸਤਿੰਦਰ ਸਿੰਘ)- ਬੀਤੀ ਸ਼ਾਮ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ 'ਤੇ ਗੋਲੀਆਂ ਮਾਰ ਦੀਪ ਚੀਮਾ ਨਾਂਅ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ, ਉਸ ਤੋਂ ਬਾਅਦ ਅੱਜ ਇਸ ਕਤਲ ਦੀ ਹੈਰੀ ਚੱਠਾ, ਕੇਸ਼ਵ ਸ਼ਿਵਾਲਾ ਅਤੇ ਅੰਮ੍ਰਿਤ ਦਾਲਮ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਹੈ। ਪੋਸਟ ਪਾ ਕੇ ਉਨ੍ਹਾਂ ਲਿਖਿਆ ਹੈ ਕਿ ਬਟਾਲਾ ਵਿਚ ਦੀਪ ਚੀਮਾ ਦਾ ਕਤਲ ਹੋਇਆ, ਉਸ ਦੀ ਜ਼ਿੰਮੇਵਾਰੀ ਮੈਂ ਹੈਰੀ ਚੱਠਾ, ਕੇਸ਼ਵ ਸ਼ਿਵਾਲਾ ਅਤੇ ਅੰਮ੍ਰਿਤ ਦਾਲਮ ਲੈਂਦੇ ਹਾਂ ਇਹ ਸਾਡੇ ਐਂਟੀ ਗੈਂਗ ਗੋਪੀ ਬੱਕਰੀ ਅਤੇ ਧੋਨੀ ਲੰਡੇ ਦਾ ਖਾਸ ਬੰਦਾ ਸੀ, ਉਨ੍ਹਾਂ ਦੇ ਕਹਿਣ 'ਤੇ ਪ੍ਰਧਾਨ ਬਣਦਾ ਸੀ, ਇੰਨੇ ਸਾਡੇ ਭਰਾ ਜੁਗਰਾਜ ਦਾ ਬੇਰਿੰਗ ਕਾਲਜ ਦੀ ਪ੍ਰਧਾਨਗੀ ਵਿਚ ਨੁਕਸਾਨ ਕਰਵਾਇਆ ਸੀ, ਉਸ ਦੇ ਐਂਟੀ ਪ੍ਰਧਾਨ ਬਣਾਇਆ ਸੀ, ਅੱਜ ਇਸ ਨੂੰ ਇਸ ਦੀ ਸਜ਼ਾ ਮਿਲ ਗਈ ਹੈ ਤੇ ਬਾਕੀ ਵੀ ਪ੍ਰਧਾਨ ਤਿਆਰ ਰਹਿਣ, ‌ਸਿਰੋਪੇ ਉਨ੍ਹਾਂ ਨੂੰ ਵੀ ਪੈਣਗੇ, ਅਸੀਂ ਪਹਿਲਾਂ ਵੀ ਕਹਿੰਦੇ ਸੀ ਕਿ ਮਾਰ ਕੇ ਸਭ ਦੇ ਕਸੂਰ ਦੱਸਾਂਗੇ
ਜੋ ਵੀ ਸਾਡੀ ਐਂਟੀ ਗੈਂਗ ਦੀ ਹੈਲਪ ਕਰੂਗਾ, ਉਸ ਦਾ ਹਾਲ ਇਹ ਹੀ ਹੋਵੇਗਾ, ਬਾਕੀ ਸਾਡੇ ਜੱਗੂ ਵੀਰ ਦਾ ਫੋਨ ਚੱਲੇ ਜਾਂ ਨਾ ਚੱਲੇ ਕੰਮ ਇਦਾਂ ਹੁੰਦੇ ਰਹਿਣਗੇ, ਬਾਕੀ ਤਿਆਰੀ ਰੱਖੋ ਸਭ, ਪਤਾ ਨੀ ਕਿਸ ਦੀ ਮੌਤ ਕਿਥੇ ਆ ਜਾਵੇ, ਵੇਟ ਐਂਡ ਵਾਚ ਅਗਲੀ ਚੇਂਬਰ ’ਚ ਗੋਲੀ ਕਿਸ ਦੇ ਨਾਂਅ ਦੀ ਇਹ ਸਰਪ੍ਰਾਈਜ਼ ਹੀ ਆ।

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਧਾਮੀ ਪੰਜਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਗਲੀ ਖ਼ਬਰ ਲਾਵਾਰਸ ਕੁੱਤਿਆਂ ਦੇ ਮਾਮਲੇ ’ਚ ਸੁਪਰੀਮ ਕੋਰਟ 7 ਨਵੰਬਰ ਨੂੰ ਸੁਣਾਏਗੀ ਫ਼ੈਸਲਾ
Ad Position 24