20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜਗਰਾਉਂ ਪੁੱਜੇ ਬਾਪੂ ਬਲਕੌਰ ਸਿੰਘ ਮੂਸੇਵਾਲਾ

ਜਗਰਾਉਂ, (ਲੁਧਿਆਣਾ), 3 ਸਤੰਬਰ (ਕੁਲਦੀਪ ਸਿੰਘ ਲੋਹਟ)- ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੇ ਸੂਬੇ ਅੰਦਰ ਵਿਗੜੀ ਅਮਨ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ। ਨਿੱਜੀ ਰੁਝੇਵਿਆਂ ਤਹਿਤ...

Ad Position 21
No active advertisement
ਅਜੀਤ ਡੈਸਕ 03-11-2025

ਜਗਰਾਉਂ, (ਲੁਧਿਆਣਾ), 3 ਸਤੰਬਰ (ਕੁਲਦੀਪ ਸਿੰਘ ਲੋਹਟ)- ਸਿੱਧੂ ਮੂਸੇਵਾਲਾ ਦੇ ਬਾਪੂ ਬਲਕੌਰ ਸਿੰਘ ਨੇ ਸੂਬੇ ਅੰਦਰ ਵਿਗੜੀ ਅਮਨ ਕਾਨੂੰਨ ਵਿਵਸਥਾ 'ਤੇ ਸਵਾਲ ਚੁੱਕੇ ਹਨ। ਨਿੱਜੀ ਰੁਝੇਵਿਆਂ ਤਹਿਤ ਜਗਰਾਉਂ ਪੁੱਜੇ ਬਾਪੂ ਮੂਸੇਵਾਲਾ ਨੇ ਆਖਿਆ ਕਿ ਸੂਬੇ ਦੀ ਅਮਨ ਵਿਵਸਥਾ ਡਾਵਾਂਡੋਲ ਹੋ ਚੁੱਕੀ ਤੇ ਚਾਰੇ ਪਾਸੇ ਲੁੱਟ ਖਸੁੱਟ, ਗੈਂਗਸਟਰ ਕਲਚਰ ਭਾਰੂ ਨਜ਼ਰ ਆ ਰਿਹਾ ਹੈ।

ਉਨ੍ਹਾਂ ਆਖਿਆ ਕਿ ਅਜਿਹੇ ਵਿਚ ਪੁਲਿਸ ਦਾ ਰਵੱਈਆ ਪੱਖ-ਪਾਤੀ ਅਤੇ ਨਿੰਦਣਯੋਗ ਹੈ। ਬਾਪੂ ਮੂਸੇਵਾਲਾ ਨੇ ਕਿਹਾ ਦਿਨ-ਬ-ਦਿਨ ਹੋ ਰਹੀਆਂ ਨੌਜਵਾਨ ਖਿਡਾਰੀਆਂ, ਕਲਾਕਾਰਾਂ ਦੀਆਂ ਮੌਤਾਂ ਅਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿਚ ਸਹਿਮ ਪੈਦਾ ਕੀਤਾ ਹੋਇਆ ਹੈ। ਉਨ੍ਹਾਂ ਨੇ ਹਾਲ ਹੀ ਜਗਰਾਉਂ ਇਲਾਕੇ ਵਿਚ ਕਬੱਡੀ ਖਿਡਾਰੀ ਦੇ ਗੋਲੀਆਂ ਨਾਲ ਕੀਤੇ ਕਤਲ ਦੀ ਸਖਤ ਨਿੰਦਾ ਕਰਦਿਆਂ ਆਖਿਆ ਕਿ ਸਰੂ ਵਰਗੇ ਉੱਚੇ ਲੰਮੇ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਹਸਦੇ ਵਸਦੇ ਘਰਾਂ ਦੇ ਚਿਰਾਗ ਬੁਝਾਏ ਜਾ ਰਹੇ ਹਨ,ਜੋ ਚਿੰਤਾਜਨਕ ਗੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸੂਬੇ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਯੋਗ ਫੈਸਲੇ ਲੈਣ ਦੀ ਨਸੀਹਤ ਦਿੱਤੀ।

ਨਾਲ ਹੀ ਉਨ੍ਹਾਂ ਨੌਜਵਾਨਾਂ ਨੂੰ ਛੋਟੀਆਂ-ਛੋਟੀਆਂ ਕਿੜਾਂ ਛੱਡਕੇ ਸੂਬੇ ਦੀ ਤਰੱਕੀ ਖੁਸ਼ਹਾਲੀ 'ਤੇ ਭਾਈਚਾਰਕ ਏਕਤਾ ਲਈ ਕੰਮ ਕਰਨ ਦੀ ਅਪੀਲ ਵੀ ਕੀਤੀ।

Ad Position 22
No active advertisement
ਪਿਛਲੀ ਖ਼ਬਰ ਸ਼ਾਨਦਾਰ ਜਿੱਤ ਪ੍ਰਾਪਤ ਕਰਨ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਗਲੀ ਖ਼ਬਰ ਟਰਾਲੀ ਪਲਟਣ ਨਾਲ ਹੁਣ ਤੱਕ 10 ਲੋਕਾਂ ਦੀ ਮੌਤ
Ad Position 24