15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਐੱਸ. ਡੀ. ਐੱਮ. ਖਿਲਾਫ਼ ਰਿਜ਼ਰਵ ਡਿਊਟੀ ਤੇ ਰੱਖੇ ਅਧਿਆਪਕਾ ਨੇ ਗੁੱਸਾ ਕੱਢਿਆ

ਫਿਰੋਜਪੁਰ, 26 ਮਈ (ਰਾਕੇਸ਼ ਚਾਵਲਾ,ਸੁਖਵਿੰਦਰ ਸਿੰਘ) - ਨਗਰ ਕੌਂਸਲ ਚੋਣਾਂ ਦੌਰਾਨ ਰਿਜ਼ਰਵ ਡਿਊਟੀ ਤੇ...

Ad Position 21
No active advertisement
ਅਜੀਤ ਡੈਸਕ 26-05-2026

ਫਿਰੋਜਪੁਰ, 26 ਮਈ (ਰਾਕੇਸ਼ ਚਾਵਲਾ,ਸੁਖਵਿੰਦਰ ਸਿੰਘ) - ਨਗਰ ਕੌਂਸਲ ਚੋਣਾਂ ਦੌਰਾਨ ਰਿਜ਼ਰਵ ਡਿਊਟੀ ਤੇ ਤਾਇਨਾਤ ਮਹਿਲਾ ਅਧਿਆਪਕਾ ਵਲੋਂ ਬੀਤੇ ਦਿਨ ਤੋਂ ਜਿਲ੍ਹਾ ਪ੍ਰਸ਼ਾਸ਼ਨ ਵਿਰੁੱਧ ਬਦਇੰਤਜ਼ਾਮੀ ਦੇ ਇਲਜਾਮ ਲਗਾਏ ਗਏ ਸਨ l ਅੱਜ ਮਾਹੌਲ ਓਦੋ ਗਰਮ ਗਿਆ ਜਦੋ ਰਾਖਵੀਂ ਡਿਊਟੀ ਤੇ ਬੈਠੇ ਸਰਕਾਰੀ ਕਰਮਚਾਰੀ ਖਾਸ ਕਰਕੇ ਮਹਿਲਾ ਅਧਿਆਪਕਾ ਨੇ ਐੱਸ ਡੀ ਐੱਮ ਵਿਰੁੱਧ ਜੰਮਕੇ ਭੜਾਸ ਕੱਢਦੇ ਹੋਏ ਕਿਹਾਕਿ ਉਹ ਸਵੇਰ ਤੋਂ ਐੱਮ ਐੱਲ ਐੱਮ ਸਕੂਲ ਵਿਖੇ ਆਪਣੀ ਡਿਊਟੀ ਤੇ ਬੈਠੇ ਹੋਏ ਹਨ l

ਇਸਦੇ ਬਾਵਜੂਦ ਐੱਸ ਡੀ ਐੱਮ ਨੇ ਤਾਨਾਸਾਹੀ ਰਵਈਆ ਅਪਣਾਉਂਦੇ ਹੋਏ ਬਿਨਾ ਕਿਸੇ ਵਜਾ ਦੇ ਗੈਰ ਹਾਜਿਰ ਕਰਾਰ ਦਿੱਤਾ ,ਜਦ ਕਿ ਉਹ ਸਵੇਰ ਸੱਤ ਵਜੇ ਤੋ ਬਿਨਾਂ ਰੋਟੀ ਪਾਣੀ ਦੇ ਆਪਣੀ ਡਿਊਟੀ ਤੇ ਬੈਠੇ ਹੋਏ ਹਨ l ਓਹਨਾ ਵਲੋਂ ਐੱਸ ਡੀ ਐੱਮ ਦੇ ਵਿਰੁੱਧ ਰੋਸ਼ ਵਿਖਾਵਾ ਵੀ ਕੀਤਾ l ਇਸ ਸਬੰਧੀ ਐੱਸ ਡੀ ਐੱਮ ਦਾ ਕਹਿਣਾ ਹੈ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾ ਅਨੁਸਾਰ ਕੰਮ ਕਰ ਰਹੇ ਹਨ l

Ad Position 22
No active advertisement
ਪਿਛਲੀ ਖ਼ਬਰ ਰਮਦਾਸ ਵਿਖੇ ਔਰਤ ਦੀ ਦੋਹਰੀ ਵੋਟ ਪਾਉਣ ਨੂੰ ਲੈ ਕੇ ਭੱਖਿਆ ਮਾਹੌਲ ਅਗਲੀ ਖ਼ਬਰ ਤਿੰਨ ਉਮੀਦਵਾਰ ਕਰ ਰਹੇ ਹਨ ਪਿਛਲੇ 15 ਦਿਨਾਂ ਤੋਂ ਨੰਗੇ ਪੈਰੀਂ ਚੋਣ ਪ੍ਰਚਾਰ
Ad Position 24