15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਰਮਦਾਸ ਵਿਖੇ ਔਰਤ ਦੀ ਦੋਹਰੀ ਵੋਟ ਪਾਉਣ ਨੂੰ ਲੈ ਕੇ ਭੱਖਿਆ ਮਾਹੌਲ

ਰਮਦਾਸ,26 ਮਈ -ਨਗਰ ਕੌਂਸਲ ਰਮਦਾਸ ਦੀ ਵਾਰਡ ਨੰਬਰ 11 ਵਿੱਚ ਪੈ ਰਹੀਆਂ ਵੋਟਾਂ ਦੌਰਾਨ ਉਦੋਂ ਤਕਰਾਰ ਹੋ ਗਿਆ ਜਦੋਂ ਇੱਕ ਔਰਤ ਦੀ ਦੋਹਰੀ ਵੋਟ ਪਾਉਣ ਦਾ ਪੋਲਿੰਗ ਏਜੰਟ....

Ad Position 21
No active advertisement
ਅਜੀਤ ਡੈਸਕ 26-05-2026

 ਰਮਦਾਸ,26 ਮਈ -ਨਗਰ ਕੌਂਸਲ ਰਮਦਾਸ ਦੀ ਵਾਰਡ ਨੰਬਰ 11 ਵਿੱਚ ਪੈ ਰਹੀਆਂ ਵੋਟਾਂ ਦੌਰਾਨ ਉਦੋਂ ਤਕਰਾਰ ਹੋ ਗਿਆ ਜਦੋਂ ਇੱਕ ਔਰਤ ਦੀ ਦੋਹਰੀ ਵੋਟ ਪਾਉਣ ਦਾ ਪੋਲਿੰਗ ਏਜੰਟ ਵੱਲੋਂ ਦੋਸ਼ ਲਗਾਇਆ ਗਿਆ ਜਦੋਂ ਇਸ ਸਬੰਧੀ ਕਾਂਗਰਸ ਦੇ ਸਾਬਕਾ ਵਿਧਾਇਕ ਹਰ ਪ੍ਰਤਾਪ ਸਿੰਘ ਅਜਨਾਲਾ, ਭਾਜਪਾ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਬੋਨੀ ਅਮਰਪਾਲ ਸਿੰਘ ਅਜਨਾਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਵਿਧਾਇਕ ਜੋਧ ਸਿੰਘ ਸਮਰਾ ਨੂੰ ਪਤਾ ਲੱਗਾ ਤਾਂ ਉਹ ਆਪਣੇ ਸਾਥੀਆਂ ਸਮੇਤ ਇਸ ਪੋਲਿੰਗ ਬੂਥ ਤੇ ਪਹੁੰਚੇ ਜਿੱਥੇ ਉਹਨਾਂ ਹਲਕਾ ਵਿਧਾਇਕ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਯਾਰਾ ਨੰਬਰ ਵਾਰਡ ਦਾ ਪ੍ਰੋਜੈਕਟ ਅਫਸਰ ਸਿਆਸੀ ਹੈ ਤੇ ਉਹ ਖੁਦ ਬੈਲਟ ਪੇਪਰ ਦਾ ਤੇ ਮੋਹਰਾ ਲਾ ਰਿਹਾ ਹੈ ਜਦੋਂ ਇਸ ਸਬੰਧੀ ਐਸਡੀਐਮ ਅਜਨਾਲਾ ਨੂੰ ਪਤਾ ਲੱਗਿਆ ਤਾਂ ਉਹ ਮੌਕੇ ਤੇ ਪਹੁੰਚੇ ਜਿੰਨਾ ਸਿਆਣਪ ਨਾਲ ਵਿਰੋਧੀ ਆਗੂਆਂ ਨੂੰ ਸ਼ਾਂਤ ਕੀਤਾ ਤੇ ਪੋਲਿੰਗ ਦੁਬਾਰਾ ਸ਼ੁਰੂ ਹੋ ਗਈ ਇਸ ਮੌਕੇ ਐਸਪੀਡੀ ਭਾਰੀ ਪੁਲਿਸ ਫੋਰਸ ਨਾਲ ਵੀ ਮੌਕੇ ਤੇ ਪਹੁੰਚੇ ਖਬਰ ਲਿਖੇ ਜਾਣ ਤੱਕ ਵੋਟਾਂ ਪੈਣ ਦਾ ਕੰਮ ਦੁਬਾਰਾ ਸ਼ੁਰੂ ਹੋ ਚੁੱਕਾ

Ad Position 22
No active advertisement
ਪਿਛਲੀ ਖ਼ਬਰ ਮਜੀਠਾ ਵਿਚ 12 ਵਜੇ ਤੱਕ ਕਰੀਬ ਬੱਤੀ ਫੀਸਦੀ ਵੋਟ ਪੋਲ ਹੋਈ ਅਗਲੀ ਖ਼ਬਰ ਐੱਸ. ਡੀ. ਐੱਮ. ਖਿਲਾਫ਼ ਰਿਜ਼ਰਵ ਡਿਊਟੀ ਤੇ ਰੱਖੇ ਅਧਿਆਪਕਾ ਨੇ ਗੁੱਸਾ ਕੱਢਿਆ
Ad Position 24