ਸਮਾਣਾ (ਪਟਿਆਲਾ), 26 ਮਈ (ਸਾਹਿਬ ਸਿੰਘ)- ਸਮਾਣਾ ਦੇ ਵਾਰਡ ਨੰਬਰ 19 ਵਿਚ ਭਾਰੀ ਗੜਬੜ ਹੋ ਗਈ ਹੈ। ਇਸ ਮੌਕੇ ਗੋਲੀ ਚੱਲੀ ਹੈ। ਗੋਲੀ ਦੇ ਡਰ ਨਾਲ ਭੱਜਦੇ ਸਮੇਂ ਇਕ ਨੌਜਵਾਨ ਨੂੰ ਕਰੰਟ ਲੱਗ ਗਿਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਵੋਟਾਂ ਪੈਣ ਦਾ ਕੰਮ ਰੋਕ ਦਿੱਤਾ ਗਿਆ ਹੈ। ਲੋਕਾਂ ਨੇ ਦੋਸ਼ ਲਾਇਆ ਹੈ ਕਿ ਗੜਬੜ ਸੱਤਾਧਾਰੀ ਪਾਰਟੀ ਨੇ ਕੀਤੀ ਹੈ।
ਪੁਲਿਸ ਕਪਤਾਨ ਵੈਭਵ ਚੌਧਰੀ, ਪੁਲਿਸ ਉਪ ਕਪਤਾਨ ਫਤਿਹ ਸਿੰਘ ਬਰਾੜ ਅਤੇ ਦਲਜੀਤ ਸਿੰਘ ਵਿਰਕ ਵੋਟ ਕੇਂਦਰ ਵਿਚ ਭਾਜਪਾ ਆਗੂ ਸੁਰਿੰਦਰ ਸਿੰਘ ਖੇੜਕੀ ਨਾਲ ਗੱਲਬਾਤ ਕਰਕੇ ਵੋਟਾਂ ਪਵਾਉਣਾ ਚਾਹੁੰਦੇ ਹਨ ਪਰ ਲੋਕ ਵੋਟਾਂ ਰੱਦ ਕਰਨ ਲਈ ਅੜੇ ਹੋਏ ਹਨ।