ਬਠਿੰਡਾ/ਸੰਗਤ ਮੰਡੀ 29 ਮਈ(ਦੀਪਕ ਸ਼ਰਮਾ)ਦੱਸ ਦਈਏ ਕਿ ਅੱਜ ਜ਼ਿਲ੍ਹਾ ਬਠਿੰਡਾ ਦੇ ਨਗਰ ਕੌਂਸਲ ਸੰਗਤ ਦੇ ਆਏ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਰੂ ਰਹੇ ਜਾਣਕਾਰੀ ਦਿੰਦੇ ਹੋਏ ਸਹਾਇਕ ਰਿਟਰਨਿੰਗ ਅਫਸਰ ਗੁੰਜਨ ਜਿੰਦਲ ਨੇ ਦੱਸਿਆ ਹੈ ਕਿ ਆਏ ਇਸ ਨਤੀਜਿਆਂ ਵਿੱਚ ਸੰਗਤ ਮੰਡੀ ਦੇ ਨੌ ਵਾਰਡਾਂ ਦੇ ਵਿੱਚੋਂ ਛੇ ਵਾਰਡਾਂ ਵਿੱਚ ਅਕਾਲੀ ਦਲ ਅਤੇ ਦੋ ਵਾਰਡ ਆਜ਼ਾਦ ਅਤੇ ਇੱਕ ਵਾਰਡ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜੇਤੂ ਰਹੇ ਜੇਤੂ ਇਹਨਾਂ ਉਮੀਦਵਾਰਾਂ ਵੱਲੋਂ ਨੱਚ ਟੱਪ ਕੇ ਖੁਸ਼ੀ ਮਨਾਈ ਗਈ ਅਤੇ ਕਿਹਾ ਗਿਆ ਕਿ ਜੋ ਮੰਡੀ ਨਿਵਾਸੀਆਂ ਨੇ ਉਹਨਾਂ ਤੇ ਭਰੋਸਾ ਜਿਤਾ ਕੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰਵਾਈ ਹੈ। ਉਹ ਉਨਾਂ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਅਤੇ ਮੰਡੀ ਨਿਵਾਸੀਆਂ ਦੇ ਮੋਢੇ ਨਾਲ ਮੋਢਾ ਲਾ ਕੇ ਮੰਡੀ ਦੀ ਤਰੱਕੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਜੇਤੂ ਉਮੀਦਵਾਰ ਕਾਫੀ ਖੁਸ਼ ਦਿਖਾਈ ਦਿੱਤੇ |
ਤਾਜ਼ਾ ਖ਼ਬਰਾਂ
Free
ਨਗਰ ਕੌਂਸਲ ਸੰਗਤ ਦੇ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਰਿਹਾ ਕਾਬਜ਼
ਬਠਿੰਡਾ/ਸੰਗਤ ਮੰਡੀ 29 ਮਈ(ਦੀਪਕ ਸ਼ਰਮਾ)ਦੱਸ ਦਈਏ ਕਿ ਅੱਜ ਜ਼ਿਲ੍ਹਾ ਬਠਿੰਡਾ ਦੇ ਨਗਰ ਕੌਂਸਲ ਸੰਗਤ ਦੇ ਆਏ ਚੋਣ ਨਤੀਜਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਭਾਰੂ ਰਹੇ ਜਾਣਕਾਰੀ ਦਿੰਦੇ ਹੋਏ ਸਹਾਇਕ ਰਿਟਰਨਿੰਗ ਅਫਸਰ ਗੁੰਜਨ ਜਿੰਦਲ ਨੇ ਦੱਸਿਆ ਹੈ ਕਿ ਆਏ ਇਸ ਨਤੀਜਿਆਂ ਵਿੱਚ ਸੰਗਤ ਮੰਡੀ ਦੇ ਨੌ ਵਾਰਡਾਂ ਦੇ ਵਿੱਚੋਂ ਛੇ ਵਾਰਡਾਂ ਵਿੱਚ ਅਕਾਲੀ ਦਲ ਅਤੇ ਦੋ ਵਾਰਡ ਆਜ਼ਾਦ ਅਤੇ ਇੱਕ ਵਾਰਡ ਵਿੱਚ ਆਮ ਆਦਮੀ ਪਾਰਟੀ ...
ਅਜੀਤ ਡੈਸਕ
29-05-2026