08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਭਾਰਤ ਨੂੰ ਇਕ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਸਖ਼ਤ ਜਰੂਰਤ - ਚੀਮਾ

ਸੰਗਰੂਰ 2 ਮਈ (ਧੀਰਜ ਪਸੋਰੀਆ) - ਨੀਟ ਵਿਚ 24 ਲੱਖ ਤੋਂ ਵੱਧ, ਸੀ.ਯੂ.ਈ.ਟੀ. ਵਿਚ 13 ਲੱਖ ਤੋਂ ਵੱਧ, ਐਸ.ਐਸ.ਸੀ. ਅਤੇ ਯੂ.ਪੀ.ਐਸ.ਸੀ. ਵਰਗੀਆਂ ਪ੍ਰਖਿਆਵਾਂ ਵਿਚ ਹਰ ਸਾਲ ਦੇਸ਼ ਦੇ ਲੱਖਾਂ ਨੌਜਵਾਨ ਆਪਣੇ...

Ad Position 21
No active advertisement
ਅਜੀਤ ਡੈਸਕ 02-06-2026

ਸੰਗਰੂਰ 2 ਮਈ (ਧੀਰਜ ਪਸੋਰੀਆ) - ਨੀਟ ਵਿਚ 24 ਲੱਖ ਤੋਂ ਵੱਧ, ਸੀ.ਯੂ.ਈ.ਟੀ. ਵਿਚ 13 ਲੱਖ ਤੋਂ ਵੱਧ, ਐਸ.ਐਸ.ਸੀ. ਅਤੇ ਯੂ.ਪੀ.ਐਸ.ਸੀ. ਵਰਗੀਆਂ ਪ੍ਰਖਿਆਵਾਂ ਵਿਚ ਹਰ ਸਾਲ ਦੇਸ਼ ਦੇ ਲੱਖਾਂ ਨੌਜਵਾਨ ਆਪਣੇ ਸੁਪਨਿਆਂ ਦੀ ਬਾਜ਼ੀ ਲਗਾਉਂਦੇ ਹਨ, ਪਰ ਜਦੋਂ ਇਹ ਪ੍ਰੀਖਿਆਵਾਂ ਹੀ ਵਿਵਾਦ, ਤਕਨੀਕੀ ਖਾਮੀਆਂ ਅਤੇ ਪੇਪਰ ਲੀਕ ਦੇ ਦੋਸ਼ਾਂ ਨਾਲ ਘਿਰ ਜਾਣ ਤਾਂ ਸਭ ਤੋਂ ਵੱਡਾ ਨੁਕਸਾਨ ਵਿਦਿਆਰਥੀਆਂ ਦੇ ਭਰੋਸੇ ਦਾ ਹੁੰਦਾ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਨਾਲ ਮਾਪਿਆਂ ਦੀ ਕਮਾਈ, ਵਿਦਿਆਰਥੀਆਂ ਦੀਆਂ ਰਾਤਾਂ ਦੀ ਨੀਂਦਾਂ ਅਤੇ ਸਾਲਾਂ ਦੀ ਮਿਹਨਤ ਅਜਾਈ ਜਾਂਦੀ ਹੈ।ਇਸ ਲਈ ਦੇਸ਼ ਦੀ ਸਿੱਖਿਆ ਨੂੰ ਰਾਜਨੀਤੀ ਨਹੀਂ, ਗੰਭੀਰ ਅਗਵਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਇਕ ਪੜ੍ਹੇ ਲਿਖੇ ਪ੍ਰਧਾਨ ਮੰਤਰੀ ਦੀ ਸਖ਼ਤ ਜਰੂਰਤ ਹੈ ਤਾਂ ਜੋ ਇਸ ਮਸਲੇ ਦੀ ਗੰਭੀਰਤਾ ਨੂੰ ਸਮਝ ਕੇ ਇਸ ਦਾ ਹੱਲ ਕੀਤਾ ਜਾ ਸਕੇ।

Ad Position 22
No active advertisement
ਪਿਛਲੀ ਖ਼ਬਰ ਵਰਨਾ ਗੱਡੀ ਵਲੋਂ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ ਨੂੰਹ ਦੀ ਮੌਤ, ਸਹੁਰਾ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਰਸਤਾ ਲੈਣ ਦੇ ਵਿਵਾਦ 'ਚ ਫਾਇਰਿੰਗ, ਇਕ ਕਾਬੂ
Ad Position 24