08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਸਰਹੱਦੀ ਖੇਤਰ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ

ਚੋਗਾਵਾਂ/ਅੰਮ੍ਰਿਤਸਰ, 2 ਜੂਨ (ਗੁਰਵਿੰਦਰ ਸਿੰਘ ਕਲਸੀ) - ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਡਰੋਨਾਂ ਰਾਹੀਂ ਅਸਲਾ ਤੇ ਨਸ਼ੀਲੇ ਪਦਾਰਥ ਭੇਜ ਕੇ ਪੰਜਾਬ...

Ad Position 21
No active advertisement
ਅਜੀਤ ਡੈਸਕ 02-06-2026

 ਚੋਗਾਵਾਂ/ਅੰਮ੍ਰਿਤਸਰ, 2 ਜੂਨ (ਗੁਰਵਿੰਦਰ ਸਿੰਘ ਕਲਸੀ) - ਗੁਆਂਢੀ ਮੁਲਕ ਪਾਕਿਸਤਾਨ ਆਪਣੀਆਂ ਨਪਾਕ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਡਰੋਨਾਂ ਰਾਹੀਂ ਅਸਲਾ ਤੇ ਨਸ਼ੀਲੇ ਪਦਾਰਥ ਭੇਜ ਕੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਪਰ ਫ਼ੌਜ ਦੇ ਜਵਾਨਾਂ ਵਲੋਂ ਸਰਹੱਦ 'ਤੇ ਬਾਜ਼ ਅੱਖ ਰੱਖ ਕੇ ਪਾਕਿਸਤਾਨ ਦੀਆਂ ਕੋਝੀਆਂ ਹਰਕਤਾਂ ਨੂੰ ਨਾਕਾਮਯਾਬ ਕੀਤਾ ਜਾ ਰਿਹਾ ਹੈ। ਸਰਹੱਦੀ ਬੀ.ਓ.ਪੀ. ਰਾਮਕੋਟ ਅਤੇ ਬੀ.ਓ.ਪੀ. ਰੀਅਰ ਕੱਕੜ ਚੌਂਕੀ ਦੇ ਜਵਾਨਾਂ ਵਲੋਂ ਸਰਹੱਦੀ ਖੇਤਰਾਂ ਵਿਚ ਪਾਕਿਸਤਾਨੀ ਡਰੋਨ ਸ਼ੂਕਣ ਦੀ ਅਵਾਜ਼ ਸੁਣਾਈ ਦਿੱਤੀ। ਫ਼ੌਜ ਦੇ ਜਵਾਨਾਂ ਵਲੋਂ ਹਰਕਤ ਵਿਚ ਆਉਂਦਿਆਂ ਸਰਚ ਦੌਰਾਨ ਸਰਹੱਦੀ ਬੀਓਪੀ ਰਾਮ ਕੋਟ ਤੋਂ 11 ਕਿਲੋ ਅਤੇ ਰੀਅਰ ਕੱਕੜ ਦੇ ਖੇਤਰ ਵਿਚੋਂ 6 ਕਿਲੋ ਕਰੀਬ ਹੈਰੋਇਨ ਬਰਾਮਦ ਕੀਤੀ ਗਈ। ਬੀ.ਐਸ.ਐਫ. ਦੇ ਜਵਾਨਾਂ ਵਲੋਂ ਹੈਰੋਇਨ ਕਬਜ਼ੇ ਵਿੱਚ ਲੈ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੱਖਣੀ ਅਫ਼ਰੀਕਾ ਦੇ ਉਪ ਰਾਸ਼ਟਰਪਤੀ ਨਾਲ ਮੁਲਾਕਾਤ ਅਗਲੀ ਖ਼ਬਰ ਗੁਜਰਾਤ : ਦੋ ਬੱਸਾਂ ਦੀ ਆਹਮੋ-ਸਾਹਮਣੇ ਟੱਕਰ, 7 ਲੋਕਾਂ ਦੀ ਮੌਤ
Ad Position 24