08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਤਰੁਣ ਚੁੱਘ ਨੂੰ ਨਵੀਂ ਜ਼ਿੰਮੇਵਾਰੀ, ਭਾਜਪਾ ਨੇ ਮੱਧ ਪ੍ਰਦੇਸ਼ ਤੋਂ ਰਾਜ ਸਭਾ ਚੋਣਾਂ 2026 ਲਈ ਅਧਿਕਾਰਤ ਉਮੀਦਵਾਰ ਐਲਾਨਿਆ

ਨਵੀਂ ਦਿੱਲੀ, 4 ਜੂਨ - ਭਾਰਤੀ ਜਨਤਾ ਪਾਰਟੀ ਨੇ ਵੱਖ ਵੱਖ ਰਾਜਾਂ ਦੀਆਂ ਰਾਜ ਸਭਾ ਚੋਣਾਂ ਅਤੇ ਓਡੀਸ਼ਾ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਦੇ ਦਿੱਗਜ ਆਗੂ...

Ad Position 21
No active advertisement
ਅਜੀਤ ਡੈਸਕ 04-06-2026

ਨਵੀਂ ਦਿੱਲੀ, 4 ਜੂਨ - ਭਾਰਤੀ ਜਨਤਾ ਪਾਰਟੀ ਨੇ ਵੱਖ ਵੱਖ ਰਾਜਾਂ ਦੀਆਂ ਰਾਜ ਸਭਾ ਚੋਣਾਂ ਅਤੇ ਓਡੀਸ਼ਾ ਉਪ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਦੇ ਦਿੱਗਜ ਆਗੂ ਤਰੁਣ ਚੁੱਘ ਨੂੰ ਨਵੀਂ ਜਿੰਮੇਵਾਰੀ ਦਿੱਤੀ ਹੈ । ਭਾਜਪਾ ਹਾਈਕਮਾਂਡ ਨੇ ਅੱਜ ਵੱਡਾ ਫੈਸਲਾ ਲੈਂਦਿਆਂ ਤਰੁਣ ਚੁੱਘ ਨੂੰ ਮੱਧ ਪ੍ਰਦੇਸ਼ ਤੋਂ ਰਾਜਸਭਾ ਚੋਣਾਂ 2026 ਲਈ ਆਪਣਾ ਅਧਿਕਾਰਤ ਉਮੀਦਵਾਰ ਐਲਾਨ ਦਿੱਤਾ ਹੈ।
ਨਵੀਂ ਦਿੱਲੀ ਸਥਿਤ ਕੇਂਦਰੀ ਦਫ਼ਤਰ ਵਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ, ਪਾਰਟੀ ਦੀ ਕੇਂਦਰੀ ਚੋਣ ਕਮੇਟੀ ਨੇ ਵੱਖ-ਵੱਖ ਸੂਬਿਆਂ ਦੀਆਂ ਰਾਜਸਭਾ ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿਚ ਮੱਧ ਪ੍ਰਦੇਸ਼ ਕੋਟੇ ਤੋਂ ਤਰੁਣ ਚੁੱਘ ਦੇ ਨਾਂ 'ਤੇ ਮੋਹਰ ਲਗਾਈ ਗਈ ਹੈ। ਉਨ੍ਹਾਂ ਦੇ ਨਾਲ ਮੱਧ ਪ੍ਰਦੇਸ਼ ਤੋਂ ਰਜਨੀਸ਼ ਅਗਰਵਾਲ ਨੂੰ ਵੀ ਉਮੀਦਵਾਰ ਬਣਾਇਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਆਈ ਸਿੱਖਿਆ ਕ੍ਰਾਂਤੀ ਦੀ ਬਦੌਲਤ ਇਤਿਹਾਸ ਰਚ ਰਹੇ ਹਨ ਸਰਕਾਰੀ ਸਕੂਲਾਂ ਦੇ ਵਿਦਿਆਰਥੀ - ਚੀਮਾ... ਅਗਲੀ ਖ਼ਬਰ ਭਾਰਤ ਮਹੱਤਵਪੂਰਨ ਰਣਨੀਤਕ ਸਹਿਯੋਗੀ, ਵਪਾਰ ਸਮਝੌਤਾ ਹੋਣ ਦੇ ਬਹੁਤ ਨੇੜੇ - ਮਾਰਕੋ ਰੂਬੀਓ
Ad Position 24