08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਸੂਰਿਆਕੁਮਾਰ ਯਾਦਵ ਦੀ ਥਾਂ ਸ਼੍ਰੇਅਸ ਅਈਅਰ ਹੋਣਗੇ ਭਾਰਤ ਦੇ ਟੀ-20 ਕਪਤਾਨ - ਬੀ.ਸੀ.ਸੀ.ਆਈ. ਸੂਤਰ

ਮੁੰਬਈ, 4 ਜੂਨ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਅਨੁਸਾਰ, ਸ਼੍ਰੇਅਸ ਅਈਅਰ ਟੀ-20 ਵਿਚ ਸੂਰਿਆਕੁਮਾਰ ਯਾਦਵ ਦੀ ਥਾਂ ਭਾਰਤ ਦੀ ਸੀਨੀਅਰ ਪੁਰਸ਼ ਟੀਮ ਦੇ ਕਪਤਾਨ...

Ad Position 21
No active advertisement
ਅਜੀਤ ਡੈਸਕ 04-06-2026

ਮੁੰਬਈ, 4 ਜੂਨ - ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਸੂਤਰਾਂ ਅਨੁਸਾਰ, ਸ਼੍ਰੇਅਸ ਅਈਅਰ ਟੀ-20 ਵਿਚ ਸੂਰਿਆਕੁਮਾਰ ਯਾਦਵ ਦੀ ਥਾਂ ਭਾਰਤ ਦੀ ਸੀਨੀਅਰ ਪੁਰਸ਼ ਟੀਮ ਦੇ ਕਪਤਾਨ ਹੋਣਗੇ, ਜਦੋਂ ਕਿ ਤਿਲਕ ਵਰਮਾ ਉਨ੍ਹਾਂ ਦੇ ਡਿਪਟੀ ਹੋਣਗੇ।ਸੂਤਰਾਂ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਦੇ ਮੁੱਖ ਚੋਣਕਾਰ ਅਜੀਤ ਅਗਰਕਰ, ਮੁੱਖ ਕੋਚ ਗੌਤਮ ਗੰਭੀਰ ਅਤੇ ਚੋਣ ਕਮੇਟੀ ਨੇ ਅਈਅਰ ਨੂੰ ਟੀ-20 ਕਪਤਾਨ ਨਿਯੁਕਤ ਕਰਨ 'ਤੇ ਸਹਿਮਤੀ ਜਤਾਈ ਹੈ, ਜਦੋਂ ਕਿ ਤਿਲਕ ਵਰਮਾ ਉਪ-ਕਪਤਾਨ ਵਜੋਂ ਸੇਵਾਵਾਂ ਨਿਭਾਉਣਗੇ।
ਭਾਰਤ ਦੀ ਟੀ-20 ਕਪਤਾਨੀ 'ਤੇ ਵੀਰਵਾਰ ਨੂੰ ਬੀ.ਸੀ.ਸੀ.ਆਈ. ਦੀ ਸਿਖਰ ਪ੍ਰੀਸ਼ਦ ਦੀ ਮੀਟਿੰਗ ਦੌਰਾਨ ਚਰਚਾ ਨਹੀਂ ਕੀਤੀ ਗਈ ਸੀ, ਪਰ ਸੂਤਰਾਂ ਅਨੁਸਾਰ, ਬੋਰਡ ਦੇ ਉੱਚ ਅਧਿਕਾਰੀ ਅਈਅਰ ਨੂੰ ਕਪਤਾਨ ਅਤੇ ਵਰਮਾ ਨੂੰ ਉਪ-ਕਪਤਾਨ ਨਿਯੁਕਤ ਕਰਨ 'ਤੇ ਸਹਿਮਤ ਹੋਏ ਹਨ। ਅਈਅਰ ਦੇ ਆਇਰਲੈਂਡ ਅਤੇ ਇੰਗਲੈਂਡ ਦੇ ਦੌਰੇ ਲਈ ਭਾਰਤ ਦੀ ਟੀਮ ਦਾ ਐਲਾਨ ਕਰਨ ਲਈ 6 ਜੂਨ ਨੂੰ ਚੋਣ ਕਮੇਟੀ ਦੀ ਮੀਟਿੰਗ ਵਿਚ ਸ਼ਾਮਿਲ ਹੋਣ ਦੀ ਵੀ ਸੰਭਾਵਨਾ ਹੈ।

Ad Position 22
No active advertisement
ਪਿਛਲੀ ਖ਼ਬਰ ਮਾਣਕ ਮੋਤੀ ਅਗਲੀ ਖ਼ਬਰ ਦੁਨੀਆ ਦੀਆਂ ਮੋਹਰੀ ਅਰਥਵਿਵਸਥਾਵਾਂ ਵਿਚੋਂ ਇਕ ਹੈ ਭਾਰਤ - ਪੁਤਿਨ
Ad Position 24