08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗੈਰ ਇਰਾਦਾ ਕਤਲ ਮਾਮਲੇ ਵਿਚ ਭਾਰਤੀ ਡਰਾਈਵਰ ਦੋਸ਼ੀ ਕਰਾਰ, ਦੇਸ਼ ਨਿਕਾਲਾ ਸੰਭਵ

ਸੈਕਰਾਮੈਂਟੋ, ਕੈਲੀਫੋਰਨੀਆ, 5 ਜੂਨ (ਹੁਸਨ ਲੜੋਆ ਬੰਗਾ)- ਇਕ ਭਾਰਤੀ ਡਰਾਈਵਰ ਨੂੰ ਓਹੀਓ ਵਿਚ ਇਕ ਭਿਆਨਕ ਹਾਦਸੇ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿਚ ਗਰਭਵਤੀ...

Ad Position 21
No active advertisement
ਅਜੀਤ ਡੈਸਕ 05-06-2026

ਸੈਕਰਾਮੈਂਟੋ, ਕੈਲੀਫੋਰਨੀਆ, 5 ਜੂਨ (ਹੁਸਨ ਲੜੋਆ ਬੰਗਾ)- ਇਕ ਭਾਰਤੀ ਡਰਾਈਵਰ ਨੂੰ ਓਹੀਓ ਵਿਚ ਇਕ ਭਿਆਨਕ ਹਾਦਸੇ ਲਈ ਦੋਸ਼ੀ ਠਹਿਰਾਇਆ ਗਿਆ ਹੈ, ਜਿਸ ਵਿਚ ਗਰਭਵਤੀ ਮਹਿਲਾ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ ਸੀ। 33 ਸਾਲਾ ਤਰਸੇਮ ਸਿੰਘ ਨੂੰ 16 ਫਰਵਰੀ ਨੂੰ ਹੋਏ ਹਾਦਸੇ ਦੇ ਸੰਬੰਧ ਵਿਚ ਗੈਰ ਇਰਾਦਾ ਕਤਲ, ਲਾਪਰਵਾਹੀ ਵਰਤਣ ਸਮੇਤ ਕਈ ਸੰਗੀਨ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਇਸ ਹਾਦਸੇ ਵਿਚ 17 ਸਾਲਾ ਐਸ਼ਲੀ ਹੋਮਜ਼ ਅਤੇ ਉਸ ਦੇ ਅਣਜੰਮੇ ਬੱਚੇ ਦੀ ਮੌਤ ਹੋ ਗਈ ਸੀ।

ਯੂ. ਐਸ. ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਅਨੁਸਾਰ ਅਪਰਾਧਿਕ ਕੇਸ ਦੀ ਸੁਣਵਾਈ ਮੁਕੰਮਲ ਹੋਣ ਤੋਂ ਉਸ ਵਿਰੁੱਧ ਦੇਸ਼ ਨਿਕਾਲੇ ਦੀ ਕਾਰਵਾਈ ਹੋਵੇਗੀ ਤੇ ਸੰਭਾਵੀ ਤੌਰ 'ਤੇ ਉਸ ਨੂੰ ਭਾਰਤ ਵਾਪਿਸ ਭੇਜ ਦਿੱਤਾ ਜਾਵੇਗਾ। ਯੂ.ਐਸ. ਡਿਪਾਰਟਮੈਂਟ ਆਫ਼ ਹੋਮਲੈਂਡ ਸਿਕਿਓਰਿਟੀ ਅਨੁਸਾਰ ਉਹ ਫਰਵਰੀ 2017 ਵਿਚ ਕੈਲੀਫੋਰਨੀਆ ਵਿਚ ਦੱਖਣੀ ਸਰਹੱਦ ਰਾਹੀਂ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਦਾਖ਼ਲ ਹੋਇਆ ਸੀ। ਉਸ ਨੂੰ ਉਸ ਸਮੇਂ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ ਜੱਜ ਦੇ ਆਦੇਸ਼ ਤੋਂ ਬਾਅਦ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਅੱਜ ਗੁਜਰਾਤ ਤੇ ਦਮਨ ਦੇ ਦੌਰੇ ’ਤੇ ਜਾਣਗੇ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਮਾਣਕ ਮੋਤੀ
Ad Position 24