07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਗਲਤ ਦਵਾਈ ਖਾਣ ਕਾਰਨ ਇਕ ਔਰਤ ਦੀ ਹੋਈ ਮੌਤ

ਕਪੂਰਥਲਾ, 5 ਜੂਨ (ਅਮਨਜੋਤ ਸਿੰਘ ਵਾਲੀਆ)- ਪਿੰਡ ਕੰਮੇਵਾਲ ਵਿਖੇ ਇਕ ਔਰਤ ਵਲੋਂ ਘਰ ਵਿਚ...

Ad Position 21
No active advertisement
ਅਜੀਤ ਡੈਸਕ 05-06-2026

ਕਪੂਰਥਲਾ, 5 ਜੂਨ (ਅਮਨਜੋਤ ਸਿੰਘ ਵਾਲੀਆ)- ਪਿੰਡ ਕੰਮੇਵਾਲ ਵਿਖੇ ਇਕ ਔਰਤ ਵਲੋਂ ਘਰ ਵਿਚ ਪਈ ਕੋਈ ਗਲਤ ਦਵਾਈ ਖਾਣ ਕਾਰਨ ਸਿਹਤ ਵਿਗੜਣ 'ਤੇ ਪਰਿਵਾਰਕ ਮੈਂਬਰਾਂ ਵਲੋਂ ਨਿੱਜੀ ਹਸਪਤਾਲ ਸੁਲਤਾਨਪੁਰ ਲੋਧੀ ਲਿਜਾਇਆ ਗਿਆ ਜਿੱਥੇ ਬੀਤੀ ਦੇਰ ਰਾਤ ਉਸਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਫੱਤੂਢੀਂਗਾ ਦੇ ਏ.ਐਸ.ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਮਨਜਿੰਦਰ ਕੌਰ ਪਤਨੀ ਦਲਜੀਤ ਸਿੰਘ ਵਾਸੀ ਕੰਮੇਵਾਲ ਜੋ ਕਿ ਬੀਤੇ ਕੁੱਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ ਨੇ ਗਲਤੀ ਨਾਲ ਘਰ ਵਿਚ ਪਈ ਕੋਈ ਦਵਾਈ ਖਾ ਲਈ ਜਿਸ ਕਾਰਨ ਉਸਦੀ ਹਾਲਤ ਵਿਗੜਣ 'ਤੇ ਪਰਿਵਾਰਕ ਮੈਂਬਰ ਸੁਲਤਾਨਪੁਰ ਲੋਧੀ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੇ ਉਸਦੀ ਦੇਰ ਰਾਤ ਇਲਾਜ ਦੌਰਾਨ ਮੌਤ ਹੋ ਗਈ।

ਸੂਚਨਾ ਮਿਲਣ 'ਤੇ ਮਿ੍ਤਕ ਔਰਤ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਕੇ ਵਾਰਸਾਂ ਹਵਾਲੇ ਕੀਤੀ ਜਾਵੇਗੀ।

 

Ad Position 22
No active advertisement
ਪਿਛਲੀ ਖ਼ਬਰ ਜ਼ੀਰਕਪੁਰ ‘ਚ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, 2 ਗੰਭੀਰ ਅਗਲੀ ਖ਼ਬਰ ਸੇਵਾ ਕੇਂਦਰਾਂ ਦੇ ਮੁਲਾਜ਼ਮ 6 ਜੂਨ ਨੂੰ ਅਮਨ ਅਰੋੜਾ ਦੀ ਰਿਹਾਇਸ਼ ਸਾਹਮਣੇ ਕਰਨਗੇ ਧਰਨਾ ਪ੍ਰਦਰਸ਼ਨ
Ad Position 24