03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਲੁਧਿਆਣਾ 'ਚ ਰੇਲ ਡੱਬਾ ਵੱਖ ਹੋਣ ਦੀ ਘਟਨਾ ਤੋਂ ਬਾਅਦ ਰੇਲ ਮੰਤਰਾਲੇ ਨੇ ਸ਼ੁਰੂ ਕੀਤੀ ਸੁਰੱਖਿਆ ਮੁਹਿੰਮ

ਨਵੀਂ ਦਿੱਲੀ, 7 ਜੂਨ (ਏਜੰਸੀ)-ਰੇਲ ਮੰਤਰਾਲੇ ਨੇ 6 ਜੂਨ ਨੂੰ ਲੁਧਿਆਣਾ ਸਟੇਸ਼ਨ 'ਤੇ ਹੋਈ ਇਕ ਘਟਨਾ ਤੋਂ ਬਾਅਦ ਸੁਰੱਖਿਆ ਮੁਹਿੰਮ ਸ਼ੁਰੂ ਕੀਤੀ ਹੈ | ਇਸ ਘਟਨਾ 'ਚ ਕਟੜਾ ਜਾਣ ਵਾਲੀ ਮਾਲਵਾ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਜੋੜਨ ਵਾਲੀ ਕਪਲਿੰਗ ਅਚਾਨਕ ਟੁੱਟ ਗਈ, ਜਿਸ ਨਾਲ ਇਕ ਡੱਬੇ ਨੂੰ ਕਾਫੀ ਨੁਕਸਾਨ ਪਹੁੰਚਿਆ | ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਕ ਡੱਬੇ ਦੇ ਸੰਵੇਦਨਸ਼ੀਲ ਹਿੱਸਿਆਂ 'ਚ ਕਾਫੀ ਜੰਗ ਲੱਗੀ ਸੀ, ਜਿਸ ਕਾਰਨ ਇਹ ਘਟਨਾ ਹੋਈ | ਅਸੀਂ ਤੁਰੰਤ ਹੋਰ ਸਖ਼ਤ ਸੁਧਾਰਾਤਮਕ ਕਦਮ ਚੁੱਕਣ ਅਤੇ ਸਾਰੇ ਆਈ. ਸੀ. ਐਫ. ਕੋਚ ਲਈ...

Ad Position 21
No active advertisement
ਅਜੀਤ ਡੈਸਕ 08-06-2026

ਨਵੀਂ ਦਿੱਲੀ, 7 ਜੂਨ (ਏਜੰਸੀ)-ਰੇਲ ਮੰਤਰਾਲੇ ਨੇ 6 ਜੂਨ ਨੂੰ ਲੁਧਿਆਣਾ ਸਟੇਸ਼ਨ 'ਤੇ ਹੋਈ ਇਕ ਘਟਨਾ ਤੋਂ ਬਾਅਦ ਸੁਰੱਖਿਆ ਮੁਹਿੰਮ ਸ਼ੁਰੂ ਕੀਤੀ ਹੈ | ਇਸ ਘਟਨਾ 'ਚ ਕਟੜਾ ਜਾਣ ਵਾਲੀ ਮਾਲਵਾ ਐਕਸਪ੍ਰੈਸ ਦੇ ਦੋ ਡੱਬਿਆਂ ਨੂੰ ਜੋੜਨ ਵਾਲੀ ਕਪਲਿੰਗ ਅਚਾਨਕ ਟੁੱਟ ਗਈ, ਜਿਸ ਨਾਲ ਇਕ ਡੱਬੇ ਨੂੰ ਕਾਫੀ ਨੁਕਸਾਨ ਪਹੁੰਚਿਆ | ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਕ ਡੱਬੇ ਦੇ ਸੰਵੇਦਨਸ਼ੀਲ ਹਿੱਸਿਆਂ 'ਚ ਕਾਫੀ ਜੰਗ ਲੱਗੀ ਸੀ, ਜਿਸ ਕਾਰਨ ਇਹ ਘਟਨਾ ਹੋਈ | ਅਸੀਂ ਤੁਰੰਤ ਹੋਰ ਸਖ਼ਤ ਸੁਧਾਰਾਤਮਕ ਕਦਮ ਚੁੱਕਣ ਅਤੇ ਸਾਰੇ ਆਈ. ਸੀ. ਐਫ. ਕੋਚ ਲਈ ਸੁਰੱਖਿਆ ਮੁਹਿੰਮ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਸੰਵੇਦਨਸ਼ੀਲ ਹਿੱਸਿਆਂ 'ਚ ਜੰਗ ਅਤੇ ਘਿਸਾਵਟ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ | ਉਨ੍ਹਾਂ ਅੱਗੇ ਦੱਸਿਆ ਕਿ ਅਗਲੇ ਇਕ ਹਫ਼ਤੇ ਅੰਦਰ ਸਾਰੇ ਕੋਚਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਜਿਨ੍ਹਾਂ ਕੋਚਾਂ 'ਚ ਜ਼ਿਆਦਾ ਜੰਗ ਲੱਗੀ ਹੋਵੇਗੀ, ਉਨ੍ਹਾਂ ਨੂੰ ਸੇਵਾ 'ਚੋਂ ਹਟਾ ਦਿੱਤਾ ਜਾਵੇਗਾ | ਮੁੱਖ ਦਫ਼ਤਰ, ਵਰਕਸ਼ਾਪ ਅਤੇ ਡਿਵੀਜ਼ਨ ਅਧਿਕਾਰੀ ਇਸ ਜਾਂਚ ਦੀ ਨਿਗਰਾਨੀ ਕਰਨਗੇ | ਉਨ੍ਹਾਂ ਕਿਹਾ ਕਿ ਵੱਖ-ਵੱਖ ਜ਼ੋਨਲ ਰੇਲਵੇ ਨੇ ਵੀ ਸੁਰੱਖਿਆ ਮੁਹਿੰਮ ਬਾਰੇ ਇਕ ਜਾਣਕਾਰੀਪੂਰਨ ਵੀਡੀਓ ਜਾਰੀ ਕੀਤੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਸੰਵੇਦਨਸ਼ੀਲ ਹਿੱਸਿਆਂ ਦੀ ਜਾਂਚ ਲਈ ਐਂਡੋਸਕੋਪੀ ਕੈਮਰੇ ਅਤੇ ਅਲਟ੍ਰਾਸੋਨਿਕ ਥਿਕਨੈਸ ਗੇਜ਼ ਵਰਗੇ ਯੰਤਰਾਂ ਦੀ ਵਰਤੋਂ ਕੀਤੀ ਜਾਵੇਗੀ | ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਸਮੁੱਚੀ ਮੁਰੰਮਤ ਕਰਨ ਵਾਲੀ ਵਰਕਸ਼ਾਪ ਦਾ ਅਗਲੇ ਮਹੀਨੇ ਦੇ ਅੰਦਰ ਆਡਿਟ ਕੀਤਾ ਜਾਵੇਗਾ | ਅਧਿਕਾਰੀਆਂ ਨੇ ਕਿਹਾ ਕਿ ਜਿਨ੍ਹਾਂ ਕੋਚਾਂ 'ਚ ਬਹੁਤ ਜ਼ਿਆਦਾ ਜੰਗ ਲੱਗੀ ਹੈ ਜਾਂ ਜਿਨ੍ਹਾਂ ਦੀ ਮੁਰੰਮਤ ਦਾ ਖ਼ਰਚ ਬਹੁਤ ਜ਼ਿਆਦਾ ਹੈ, ਉਨ੍ਹਾਂ ਨੂੰ ਤੇਜ਼ੀ ਨਾਲ ਸਕ੍ਰੈਪ (ਕਬਾੜ) ਕਰਨ ਲਈ ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰ ਨੂੰ ਆਸਾਨ ਬਣਾਇਆ ਜਾ ਰਿਹਾ ਹੈ |

 

 

 

 

Ad Position 22
No active advertisement
ਪਿਛਲੀ ਖ਼ਬਰ ਟੀ.ਐੱਮ.ਸੀ. ਨੇ ਸੰਸਦ ਮੈਂਬਰਾਂ 'ਚ ਅਸਹਿਮਤੀ ਦੀਆਂ ਰਿਪੋਰਟਾਂ ਦਾ ਲਿਆ ਨੋਟਿਸ ਅਗਲੀ ਖ਼ਬਰ ਇਜ਼ਰਾਈਲ ਵਲੋਂ ਲਿਬਨਾਨ 'ਤੇ ਫਿਰ ਹਮਲੇ
Ad Position 24