01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਭਾਰਤ ਤੇ ਅਫ਼ਗਾਨਿਸਤਾਨ ਟੈਸਟ ਮੈਚ: ਭਾਰਤ ਨੇ ਅਫ਼ਗਾਨਿਸਤਾਨ ਨੂੰ ਇਕ ਪਾਰੀ ਅਤੇ 300 ਦੌੜਾਂ ਨਾਲ ਹਰਾਇਆ

ਮੋਹਾਲੀ, 8 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਭਾਰਤ ਨੇ ਨਿਊ ਚੰਡੀਗੜ੍ਹ ਵਿਚ ਖੇਡੇ ਗਏ ਟੈਸਟ ਮੈਚ ਵਿਚ ਅਫ਼ਗਾਨਿਸਤਾਨ ਨੂੰ ਇਕ ਪਾਰੀ ਅਤੇ 300 ਦੌੜਾਂ ਨਾਲ ਹਰਾਇਆ। ਇਹ ਟੈਸਟ....

Ad Position 21
No active advertisement
ਅਜੀਤ ਡੈਸਕ 08-06-2026

ਮੋਹਾਲੀ, 8 ਜੂਨ (ਤਰਵਿੰਦਰ ਸਿੰਘ ਬੈਨੀਪਾਲ) - ਭਾਰਤ ਨੇ ਨਿਊ ਚੰਡੀਗੜ੍ਹ ਵਿਚ ਖੇਡੇ ਗਏ ਟੈਸਟ ਮੈਚ ਵਿਚ ਅਫ਼ਗਾਨਿਸਤਾਨ ਨੂੰ ਇਕ ਪਾਰੀ ਅਤੇ 300 ਦੌੜਾਂ ਨਾਲ ਹਰਾਇਆ। ਇਹ ਟੈਸਟ ਕ੍ਰਿਕਟ ਵਿਚ ਭਾਰਤ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਦੀ ਪਿਛਲੀ ਸਭ ਤੋਂ ਵੱਡੀ ਜਿੱਤ ਇਕ ਪਾਰੀ ਅਤੇ 272 ਦੌੜਾਂ ਦੀ ਸੀ, ਜੋ 2018 ਵਿਚ ਰਾਜਕੋਟ ਵਿਚ ਵੈਸਟਇੰਡੀਜ਼ ਵਿਰੁੱਧ ਹੋਈ ਸੀ।

ਮੈਚ ਦੇ ਤੀਜੇ ਦਿਨ ਅਫਗਾਨਿਸਤਾਨ ਆਪਣੀ ਦੂਜੀ ਪਾਰੀ ਵਿਚ 112 ਦੌੜਾਂ 'ਤੇ ਆਲ ਆਊਟ ਹੋ ਗਿਆ ਸੀ। ਭਾਰਤ ਨੇ ਪਹਿਲਾਂ ਆਪਣੀ ਪਹਿਲੀ ਪਾਰੀ 564/8 'ਤੇ ਘੋਸ਼ਿਤ ਕੀਤੀ ਸੀ। ਜਵਾਬ ਵਿਚ ਅਫਗਾਨਿਸਤਾਨ ਨੂੰ 152 ਦੌੜਾਂ 'ਤੇ ਆਲ ਆਊਟ ਕਰ ਦਿੱਤਾ ਗਿਆ ਅਤੇ ਫਾਲੋਆਨ ਕਰਨ ਲਈ ਮਜਬੂਰ ਕੀਤਾ ਗਿਆ।

ਅਫ਼ਗਾਨਿਸਤਾਨ ਦੀ ਦੂਜੀ ਪਾਰੀ ਵਿਚ ਵਾਸ਼ਿੰਗਟਨ ਸੁੰਦਰ ਨੇ 4 ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਲਈਆਂ। ਡੈਬਿਊ ਕਰਨ ਵਾਲੇ ਮਾਨਵ ਸੁਥਾਰ ਅਤੇ ਮੁਹੰਮਦ ਸਿਰਾਜ ਨੇ 1-1 ਵਿਕਟ ਲਈ। ਸੁਥਾਰ ਨੇ ਅਫਗਾਨਿਸਤਾਨ ਦੀ ਪਹਿਲੀ ਪਾਰੀ ਵਿਚ 6 ਵਿਕਟਾਂ ਲਈਆਂ ਸਨ, ਜਿਸ ਨਾਲ ਮੈਚ ਵਿਚ ਉਸ ਦੀਆਂ ਕੁੱਲ 7 ਵਿਕਟਾਂ ਹੋ ਗਈਆਂ ਸਨ।

Ad Position 22
No active advertisement
ਪਿਛਲੀ ਖ਼ਬਰ ਬੇਰੁਜ਼ਗਾਰ ਲਾਈਨਮੈਨਾਂ 'ਤੇ ਲਾਠੀਚਾਰਜ ਖ਼ਿਲਾਫ਼ ਭੜਕੇ ਬਿਜਲੀ ਕਾਮਿਆ ਵਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਅਗਲੀ ਖ਼ਬਰ ਕੌਮੀ ਇਨਸਾਫ਼ ਮੋਰਚਾ ਵਲੋਂ 9 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਜਾਵੇਗਾ ਮੁਫ਼ਤ
Ad Position 24