24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਪਿੰਡ ਭੀਲੋਵਾਲ ਕੱਚਾ ਵਿਖੇ ਕਿਸਾਨ ਦੀ ਜਗ੍ਹਾ ਤੇਜ਼ ਝੱਖੜ ਦੀ ਭੇਂਟ ਚੜੀ

ਚੋਗਾਵਾਂ/ਅੰਮ੍ਰਿਤਸਰ, 11 ਮਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਜਿਉਣਾ...

Ad Position 21
No active advertisement
ਅਜੀਤ ਡੈਸਕ 11-06-2026

ਚੋਗਾਵਾਂ/ਅੰਮ੍ਰਿਤਸਰ, 11 ਮਈ (ਗੁਰਵਿੰਦਰ ਸਿੰਘ ਕਲਸੀ)- ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਜਿੱਥੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਸੀ। ਅੱਜ ਅਸਮਾਨ ਤੇ ਕਾਲੀਆਂ ਘਟਾਵਾਂ, ਤੇਜ਼ ਝੱਖੜ, ਮੀਂਹ ਤੇ ਗੜੇਮਾਰੀ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ‌। ਉੱਥੇ ਹੀ ਤੇਜ਼ ਝੱਖੜ ਕਾਰਨ ਬਲਾਕ ਚੋਗਾਵਾਂ ਅਧੀਨ ਆਉਂਦੇ ਪਿੰਡ ਭੀਲੋਵਾਲ ਕੱਚਾ ਵਿਖੇ ਇਕ ਕਿਸਾਨ ਦੇ ਘਰ ਦਾ ਭਾਰੀ ਨੁਕਸਾਨ ਹੋ ਜਾਣ ਦੀ ਖ਼ਬਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਲਖਵਿੰਦਰ ਸਿੰਘ ਪਿੰਡ ਭੀਲੋਵਾਲ ਕੱਚਾ ਨੇ ਦੱਸਿਆ ਕਿ ਤੇਜ਼ ਝੱਖੜ ਮੀਂਹ ਤੇ ਹਨੇਰੀ ਕਾਰਨ ਉਨ੍ਹਾਂ ਦੇ ਡੰਗਰਾਂ ਵਾਲ ਸੈਡ ਤੇ ਰਹਿਣ ਵਾਲੀ ਜਗ੍ਹਾ ਬੁਰੀ ਤਰ੍ਹਾਂ ਨੁਕਸਾਨੀ ਗਈ।

ਸ਼ੈਡ ਦੀਆਂ ਟੀਨਾਂ ਹਵਾ ਵਿਚ ਉੱਡ ਗਈਆਂ ਤੇ ਸਾਰੀਆਂ ਕੰਧਾਂ ਵੀ ਡਿੱਗ ਪਈਆਂ। ਘਰ ਦੇ ਜੀਆਂ ਨੇ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਬਚਾਈਆਂ। ਉਨ੍ਹਾਂ ਦੱਸਿਆ ਕਿ ਇਸ ਝੱਖੜ ਕਾਰਨ ਉਨਾਂ ਦੇ ਘਰ ਦਾ ਸਮਾਨ ਹਵਾ ਵਿਚ ਉੱਡ ਗਿਆ ਤੇ ਕੰਧਾਂ ਡਿੱਗਣ ਕਾਰਨ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸਾਰ ਲਈ ਜਾਵੇ। ਤੇਜ਼ ਝੱਖੜ ਕਾਰਨ ਸਾਰੇ ਇਲਾਕੇ ਦੀ ਬਿਜਲੀ ਬਿਲਕੁਲ ਠੱਪ ਹੋ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਧਰਮਸ਼ਾਲਾ ਵਿਚ ਟੀਕਾਕਰਨ ਦੌਰਾਨ ਗਰਮੀ ਤੇ ਸੁਵਿਧਾਵਾਂ ਦੀ ਘਾਟ, ਯੂਥ ਐਂਡ ਸਪੋਰਟਸ ਕਲੱਬ ਨੇ ਲਗਾਏ ਇਨਵਰਟਰ, ਬੈਟਰੀਆਂ ਅਤੇ... ਅਗਲੀ ਖ਼ਬਰ ਤੇਜ਼ ਹਨੇਰੀ ਤੇ ਜ਼ੋਰਦਾਰ ਮੀਂਹ ਦੀ ਸ਼ੁਰੂਆਤ, ਮੌਸਮ ਹੋਇਆ ਸੁਹਾਵਣਾ
Ad Position 24