12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪੁਲਿਸ ਛਾਉਣੀ ਤਬਦੀਲ ਹੋਇਆ ਪਿੰਡ ਭੀਲੋਵਾਲ ਕੱਚਾ

ਚੋਗਾਵਾਂ/ਅੰਮ੍ਰਿਤਸਰ, 15 ਜੂਨ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੀਲੋਵਾਲ ਕੱਚਾ ਵਿਖੇ ਪਿਛਲੇ 25 ਸਾਲਾਂ ਤੋਂ 80 ਏਕੜ ਪੰਚਾਇਤੀ ਜ਼ਮੀਨ...

Ad Position 21
No active advertisement
ਅਜੀਤ ਡੈਸਕ 15-06-2026

ਚੋਗਾਵਾਂ/ਅੰਮ੍ਰਿਤਸਰ, 15 ਜੂਨ (ਗੁਰਵਿੰਦਰ ਸਿੰਘ ਕਲਸੀ) - ਵਿਧਾਨ ਸਭਾ ਹਲਕਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਭੀਲੋਵਾਲ ਕੱਚਾ ਵਿਖੇ ਪਿਛਲੇ 25 ਸਾਲਾਂ ਤੋਂ 80 ਏਕੜ ਪੰਚਾਇਤੀ ਜ਼ਮੀਨ ਉਪਰ ਕੁਝ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਸੀ, ਜਿਸ ਦੀ ਪੰਚਾਇਤੀ ਬੋਲੀ ਵੀ ਨਹੀਂ ਹੋਈ ਸੀ। ਹਲਕਾ ਇੰਚਾਰਜ ਸੋਨੀਆ ਮਾਨ ਨੇ ਉਕਤ ਜ਼ਮੀਨ ਦੀ ਬੋਲੀ ਦੇ ਕੇ ਖ਼ੁਦ ਠੇਕੇ ਉੱਪਰ ਲੈ ਲਈ ਸੀ। ਉਕਤ ਜ਼ਮੀਨ ਦਾ ਕਬਜ਼ਾ ਛਡਵਾਉਣ ਲਈ ਜ਼ਿਲੇ ਦੇ ਡੀ.ਸੀ. ਨੂੰ ਦਿੱਤੀ ਦਰਖਾਸਤ ਦੇ ਅਧਾਰ 'ਤੇ ਅੱਜ ਪਿੰਡ ਭੀਲੋਵਾਲ ਕੱਚਾ ਵਿਖੇ ਉਕਤ ਪੰਚਾਇਤੀ ਜਮੀਨ ਦਾ ਦਖ਼ਲ ਲੈਣ ਲਈ ਨਾਈਬ ਤਹਿਸੀਲਦਾਰ ਤਰਲੋਚਨ ਸਿੰਘ, ਪਟਵਾਰੀ, ਕਾਨਗੋ, ਬੀ.ਡੀ.ਓ ਦਫਤਰ ਚੋਗਾਵਾਂ ਦੇ ਪੰਚਾਇਤ ਅਫ਼ਸਰ ਸਾਹਿਬ ਸਿੰਘ ਅਤੇ ਡੀ.ਐਸ.ਪੀ. ਕਪਿਲ ਕੌਸ਼ਲ ਰਾਜਾਸਾਂਸੀ ਸਮੇਤ ਵੱਖ-ਵੱਖ ਥਾਣਿਆਂ ਦੀ ਪੁਲਿਸ ਭਾਰੀ ਬਲ ਨਾਲ ਪਹੁੰਚੀ। ਇਸ ਮੌਕੇ ਉਕਤ ਅਧਿਕਾਰੀਆਂ ਵਲੋਂ ਕਬਜ਼ਾ ਧਾਰਕਾਂ ਨਾਲ ਗੱਲਬਾਤ ਕਰਕੇ ਉਕਤ ਜ਼ਮੀਨ ਦੇ ਕਾਗਜ਼ਾਤ ਦਿਖਾਉਣ ਲਈ ਕਿਹਾ ਗਿਆ। ਉਨ੍ਹਾਂ ਵਲੋਂ ਕਰੀਬ 6 ਏਕੜ ਜਮੀਨ ਦੀਆਂ ਡਿਗਰੀਆਂ ਤੇ ਅਦਾਲਤੀ ਸਟੇਅ ਵਿਖਾਏ ਗਏ। ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਕਰੀਬ 6 ਏਕੜ ਜ਼ਮੀਨ ਛੱਡ ਕੇ ਬਾਕੀ 74 ਏਕੜ ਜ਼ਮੀਨ ਦਾ ਦਖ਼ਲ ਲੈ ਲਿਆ ਗਿਆ। ਦਖ਼ਲ ਲੈਣ ਸਮੇਂ ਕਬਜ਼ਾ ਧਾਰਕਾਂ ਵਲੋਂ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ। ਡੀਐਸਪੀ ਕਪਿਲ ਕੌਸ਼ਲ ਨੇ ਬੜੀ ਹੀ ਸੂਝ ਬੂਝ ਨਾਲ ਸਥਿਤੀ ਨੂੰ ਕਾਬੂ ਕੀਤਾ। ਇਸ ਮੌਕੇ ਸਰਪੰਚ ਜਸਪਾਲ ਸਿੰਘ ਨੇ ਹਲਕਾ ਇੰਚਾਰਜ ਸੋਨੀਆ ਮਾਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਸੰਬੰਧੀ ਵਿਰੋਧੀ ਧਿਰ ਨੇ ਕਿਹਾ ਕਿ ਸਰਕਾਰ ਉਨ੍ਹਾਂ ਨਾਲ ਧੱਕਾ ਕਰ ਰਹੀ ਹੈ। ਇਹ ਮੁਸਲਮਾਨਾਂ ਦੀ ਜ਼ਮੀਨ ਹੈ। ਅਸੀਂ ਉਕਤ ਜ਼ਮੀਨ ਵਿਚੋਂ ਜੰਗਲ ਬੇਲਾ ਵੱਢ ਕੇ ਆਬਾਦ ਕੀਤਾ। ਸਾਡੀ ਝੋਨੇ ਦੀ ਪਨੀਰੀ ਵੀ ਵਾਹ ਦਿੱਤੀ ਹੈ। ਤੇ ਉਕਤ ਜਮੀਨ ਦਾ ਸਾਡੇ ਕੋਲ ਸਟੇਅ ਵੀ ਹੈ। ਅਸੀਂ ਕਿਸੇ ਵੀ ਕੀਮਤ 'ਤੇ ਆਪਣੀਆਂ ਜ਼ਮੀਨਾਂ 'ਤੇ ਕਬਜ਼ਾ ਨਹੀਂ ਹੋਣ ਦਿਆਂਗੇ। 

Ad Position 22
No active advertisement
ਪਿਛਲੀ ਖ਼ਬਰ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਸ਼ੱਕੀ ਹਾਲਤ ’ਚ ਨੌਜਵਾਨ ਦੀ ਮੌਤ
Ad Position 24