12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਨੂੰ ਮਿਲੇ ਪ੍ਰਧਾਨ ਮੰਤਰੀ ਮੋਦੀ

ਬ੍ਰਾਤੀਸਲਾਵਾ (ਸਲੋਵਾਕੀਆ), 15 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਸਲੋਵਾਕੀਆ ਦੇ ਬ੍ਰਾਤੀਸਲਾਵਾ ਦੇ ਰਾਸ਼ਟਰਪਤੀ ਮਹਿਲ ਵਿਖੇ...

Ad Position 21
No active advertisement
ਅਜੀਤ ਡੈਸਕ 15-06-2026

ਬ੍ਰਾਤੀਸਲਾਵਾ (ਸਲੋਵਾਕੀਆ), 15 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਲੋਵਾਕੀਆ ਦੇ ਰਾਸ਼ਟਰਪਤੀ ਪੀਟਰ ਪੇਲੇਗ੍ਰਿਨੀ ਸਲੋਵਾਕੀਆ ਦੇ ਬ੍ਰਾਤੀਸਲਾਵਾ ਦੇ ਰਾਸ਼ਟਰਪਤੀ ਮਹਿਲ ਵਿਖੇ ਮਿਲੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਲੋਵਾਕੀਆ ਦੀ ਆਪਣੀ ਯਾਤਰਾ ਦੌਰਾਨ ਬ੍ਰਾਤੀਸਲਾਵਾ ਵਿਚ ਆਪਣੇ ਸਲੋਵਾਕ ਹਮਰੁਤਬਾ ਰੌਬਰਟ ਫਿਕੋ ਨਾਲ ਵਫ਼ਦ ਪੱਧਰੀ ਗੱਲਬਾਤ ਕੀਤੀ, ਜੋ ਕਿ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੁਆਰਾ ਯੂਰਪੀਅਨ ਦੇਸ਼ ਦੀ ਪਹਿਲੀ ਫੇਰੀ ਸੀ।ਗੱਲਬਾਤ ਵਿਚ ਹਿੱਸਾ ਲੈਣ ਵਾਲੇ ਭਾਰਤੀ ਵਫ਼ਦ ਵਿਚ ਵਿਦੇਸ਼ ਮੰਤਰੀ ਐਸ ਜੈਸ਼ੰਕਰ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਸਕੱਤਰ ਵਿਕਰਮ ਮਿਸਰੀ, ਵਿਦੇਸ਼ ਮੰਤਰਾਲੇ (ਐਮਈਏ) ਸਕੱਤਰ (ਪੱਛਮ) ਸਿਬੀ ਜਾਰਜ ਅਤੇ ਐਮਈਏ ਵਿਚ ਵਧੀਕ ਸਕੱਤਰ ਪੂਜਾ ਕਪੂਰ ਸ਼ਾਮਿਲ ਸਨ।
ਇਸ ਤੋਂ ਪਹਿਲਾਂ ਦਿਨ ਵਿਚ, ਪ੍ਰਧਾਨ ਮੰਤਰੀ ਮੋਦੀ ਦਾ ਬ੍ਰਾਤੀਸਲਾਵਾ ਵਿਚ ਰਸਮੀ ਸਵਾਗਤ ਕੀਤਾ ਗਿਆ ਅਤੇ ਆਪਣੇ ਯੂਰਪੀਅਨ ਦੌਰੇ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦੇ ਹੋਏ ਉਨ੍ਹਾਂ ਦੇ ਪਹੁੰਚਣ 'ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ।ਪ੍ਰਧਾਨ ਮੰਤਰੀ ਮੋਦੀ ਨੇ ਦੁਵੱਲੇ ਰੁਝੇਵਿਆਂ ਲਈ ਇਤਿਹਾਸਕ ਬ੍ਰਾਤੀਸਲਾਵਾ ਕਿਲ੍ਹੇ ਵਿਚ ਸਲੋਵਾਕ ਪ੍ਰਧਾਨ ਮੰਤਰੀ ਰੌਬਰਟ ਫਿਕੋ ਨਾਲ ਵੀ ਮੁਲਾਕਾਤ ਕੀਤੀ। ਆਪਣੀ ਰਸਮੀ ਗੱਲਬਾਤ ਤੋਂ ਪਹਿਲਾਂ, ਦੋਵਾਂ ਨੇਤਾਵਾਂ ਨੇ ਇਕ ਕਲਾ ਪ੍ਰਦਰਸ਼ਨੀ ਦਾ ਦੌਰਾ ਕੀਤਾ।

Ad Position 22
No active advertisement
ਪਿਛਲੀ ਖ਼ਬਰ ਇਕ ਸਵੈ-ਨਿਰਭਰ ਭਾਰਤ ਦੀ ਸਿਰਜਣਾ ਲਈ ਕੰਮ ਕਰ ਰਹੇ ਹਨ ਪ੍ਰਧਾਨ ਮੰਤਰੀ ਮੋਦੀ - ਬਾਬਾ ਰਾਮਦੇਵ ਅਗਲੀ ਖ਼ਬਰ ਪੁਲਿਸ ਛਾਉਣੀ ਤਬਦੀਲ ਹੋਇਆ ਪਿੰਡ ਭੀਲੋਵਾਲ ਕੱਚਾ
Ad Position 24