ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)- ਪਿਛਲੀ ਵਾਰ ਪੇਪਰ ਲੀਕ ਦੇ ਚੱਲਦੇ ਨੀਟ ਪ੍ਰੀਖਿਆ ਨੂੰ ਰੱਦ ਕਰ ਦਿੱਤਾ ਗਿਆ ਸੀ ਜਿਸ ਲਈ ਰੀ-ਪ੍ਰੀਖਿਆ ਅੱਜ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਦੇਸ਼ ਭਰ ਵਿਚ 24 ਲੱਖ ਦੇ ਕਰੀਬ ਵਿਦਿਆਰਥੀਆਂ ਵਲੋਂ ਨੀਟ ਦਾ ਟੈਸਟ ਦਿੱਤਾ ਜਾ ਰਿਹਾ ਹੈ। ਇਸੇ ਪ੍ਰੀਖਿਆ ਨੂੰ ਲੈ ਕੇ ਫ਼ਰੀਦਕੋਟ 'ਚ ਦੋ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ 850 ਦੇ ਕਰੀਬ ਬੱਚੇ ਟੈਸਟ ਦੇਣ ਜਾ ਰਹੇ ਹਨ। ਜਿਸ ਨੂੰ ਲੈ ਕੇ ਪੁਲਿਸ ਵਲੋਂ ਅਤੇ ਸਿਵਲ ਪ੍ਰਸ਼ਾਸਨ ਵਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਜ਼ਿਲਾ ਪੁਲਿਸ ਵਲੋ ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਜਿੱਥੇ ਦੋਨਾਂ ਸੈਂਟਰਾਂ ਦੇ ਬਾਹਰ ਸੁਰੱਖਿਆ ਕਰਮੀ ਤੈਨਾਤ ਕੀਤੇ ਗਏ ਹਨ।
ਉਥੇ ਨਾਲ ਹੀ ਸਬੰਧਤ ਇਲਾਕੇ ਵਿਚ ਗਸ਼ਤ ਵਧਾਈ ਗਈ ਹੈ। ਇਸ ਮੋਕੇ ਡੀ.ਐਸ.ਪੀ. ਜਗਤਾਰ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਦੋਨਾਂ ਸੈਂਟਰਾਂ ਜਿੱਥੇ 800 ਦੇ ਕਰੀਬ ਬੱਚੇ ਟੈਸਟ ਦੇਣ ਜਾ ਰਹੈ ਹਨ ਉਨ੍ਹਾਂ ਦੇ ਬਾਹਰ ਪੁਲਿਸ ਵਲੋ ਪੇਟ੍ਰੋਲਿੰਗ ਵਧਾਈ ਗਈ ਹੈ। ਇਸਦੇ ਨਾਲ ਹੀ ਗੇਟ ਦੇ ਬਾਹਰ ਪੂਰਨ ਚੈਕਿੰਗ ਤੋਂ ਬਾਅਦ ਬੱਚੇ ਅੰਦਰ ਜਾ ਸਕਦੇ ਹਨ ਅਤੇ ਅੱਗੇ ਜਾ ਕੇ ਹੋਰ ਸੁਰੱਖਿਆ ਏਜੰਸੀਆਂ ਜੋ ਤੈਨਾਤ ਹਨ ਉਹ ਚੈਕਿੰਗ ਕਰਨ ਤੋਂ ਬਾਅਦ ਬੱਚਿਆਂ ਨੂੰ ਸੈਂਟਰ ਅੰਦਰ ਦਾਖ਼ਲ ਹੋਣ ਦੇਣ ਜਾ ਰਹੀਆ ਹਨ। ਬੱਚੇ ਉਹੀ ਵਸਤੂ ਅੰਦਰ ਲੈ ਕੇ ਜਾ ਸਕਦੇ ਹਨ ਜਿਸ ਸਬੰਧੀ ਸੈਂਟਰ ਦੇ ਬਾਹਰ ਵੀ ਨੋਟਿਸ ਲਗਾਇਆ ਗਿਆ ਹੈ।