28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਨਿਰੰਕਾਰੀ ਸੰਯੋਜਕ ਪੱਧਰ ਬਾਲ ਸਮਾਗਮ ਵਿਚ ਬੱਚਿਆਂ ਨੇ ਦਿੱਤਾ ਪਿਆਰ ਤੇ ਮਿਲਵਰਤਣ ਦਾ ਸੰਦੇਸ਼

ਡੇਰਾਬੱਸੀ 21, ਜੂਨ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਸਦਕਾ ਡੇਰਾ ਬੱਸੀ ਦੇ...

Ad Position 21
No active advertisement
ਅਜੀਤ ਡੈਸਕ 21-06-2026

ਡੇਰਾਬੱਸੀ 21, ਜੂਨ- ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਸਦਕਾ ਡੇਰਾ ਬੱਸੀ ਦੇ ਨਿਰੰਕਾਰੀ ਸਤਿਸੰਗ ਭਵਨ, ਵਿਖੇ ਇਕ ਵਿਸ਼ਾਲ ਬਾਲ ਸਮਾਗਮ ਦਾ ਆਯੋਜਨ ਕੀਤਾ ਗਿਆ। ਸੰਯੋਜਕ ਪੱਧਰ ਦੇ ਇਸ ਸਮਾਗਮ ਵਿਚ ਡੇਰਾ ਬੱਸੀ ਬਰਾਂਚ ਤੋਂ ਇਲਾਵਾ ਜ਼ੀਰਕਪੁਰ, ਲਾਲੜੂ, ਦੱਪਰ, ਮੁਬਾਰਿਕਪੁਰ, ਭਾਂਖਰਪੁਰ ਅਤੇ ਸਮਗੌਲੀ ਬਰਾਂਚਾਂ ਦੀਆਂ ਬਾਲ ਸੰਗਤਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ। ਇਸ ਮੌਕੇ ਬੱਚਿਆਂ ਨੇ ਗੀਤ, ਸਕਿੱਟ, ਸਪੀਚ ਅਤੇ ਕਵੀ ਦਰਬਾਰ ਆਦਿ ਦੀਆਂ ਪੇਸ਼ਕਾਰੀਆਂ ਰਾਹੀਂ ਸਤਿਗੁਰੂ ਦੇ ਸੰਦੇਸ਼ ਨੂੰ ਸੰਗਤਾਂ ਤੱਕ ਪਹੁੰਚਾਇਆ। ਇਸ ਸਮਾਗਮ ਲਈ ਬੱਚਿਆਂ ਦੁਆਰਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਬਾਲ ਸੰਤਾਂ ਵਲੋਂ ਆਪਣੀਆਂ ਪੇਸ਼ਕਾਰੀਆਂ ਰਾਹੀਂ ਇਨਸਾਨੀ ਗੁਣਾਂ ਨਾਲ ਭਰਪੂਰ ਕਦਰਾਂ-ਕੀਮਤਾਂ, ਮਾਪਿਆਂ ਅਤੇ ਵੱਡਿਆਂ ਦਾ ਅਦਬ-ਸਤਿਕਾਰ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਪ੍ਰਤੀ ਸੁਚੇਤ ਕੀਤਾ ਗਿਆ।

ਇਸ ਮੌਕੇ ਸਤਿਗੁਰੂ ਮਾਤਾ ਜੀ ਦਾ ਸੰਦੇਸ਼ ਦੇਣ ਲਈ ਚੰਡੀਗੜ੍ਹ ਜ਼ੋਨ ਦੇ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਪ੍ਰਵਚਨਾਂ ਰਾਹੀਂ ਇਸ ਸਮਾਗਮ ਵਿਚ ਉਤਸ਼ਾਹ ਅਤੇ ਸ਼ਰਧਾ ਨਾਲ ਭਾਗ ਲੈਣ ਵਾਲੇ ਬਾਲ ਸੰਤਾਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬੱਚੇ ਵਧਾਈ ਦੇ ਪਾਤਰ ਹਨ, ਜੋ ਛੋਟੀ ਉਮਰ ਵਿਚ ਹੀ ਆਪਣੇ ਜੀਵਨ ਨੂੰ ਅਜਿਹੀਆਂ ਅਧਿਆਤਮਿਕ ਸਿੱਖਿਆਵਾਂ ਨਾਲ ਜੋੜ ਰਹੇ ਹਨ, ਜੋ ਸਮਾਜਿਕ ਬੁਲੰਦੀਆਂ ਨੂੰ ਹਾਸਿਲ ਕਰਨ ਵਿਚ ਵੀ ਸਹਾਈ ਸਿੱਧ ਹੁੰਦੀਆਂ ਹਨ। ਅੱਜ ਸਤਿਗੁਰੂ ਮਾਤਾ ਜੀ ਜਿੱਥੇ ਸਾਨੂੰ ਇਸ ਨਿਰਾਕਾਰ ਬ੍ਰਹੰਮ ਦਾ ਗਿਆਨ ਦੇ ਕੇ ਪ੍ਰਮਾਤਮਾ ਨਾਲ ਜੋੜ ਰਹੇ ਹਨ, ਉੱਥੇ ਸਾਰਿਆਂ ਨਾਲ ਪਿਆਰ ਕਰਨਾ, ਮਿੱਠਾ ਬੋਲਣਾ, ਸੇਵਾ ਭਾਵਨਾ ਰੱਖਣਾ, ਆਲਸ ਨਾ ਕਰਨਾ, ਵੱਡਿਆਂ ਦਾ ਸਤਿਕਾਰ ਕਰਨਾ ਅਤੇ ਕਿਸੇ ਦਾ ਦਿਲ ਨਾ ਦੁਖਾਉਣਾ ਵਰਗੀਆਂ ਅਨਮੋਲ ਸਿੱਖਿਆਵਾਂ ਨਾਲ ਨਿਵਾਜ਼ ਰਹੇ ਹਨ।

ਉਨ੍ਹਾਂ ਅੱਗੇ ਫਰਮਾਇਆ ਕਿ ਪ੍ਰਮਾਤਮਾ ਨੇ ਸਾਨੂੰ ਬਹੁਤ ਸੁੰਦਰ ਸਰੀਰ ਦੇ ਕੇ ਇਸ ਧਰਤੀ ਤੇ ਭੇਜਿਆ ਹੈ, ਸੋ ਅਸੀਂ ਆਪਣੀ ਸਿਹਤ ਦਾ ਵੀ ਧਿਆਨ ਰੱਖਣਾ ਹੈ। ਤੰਦਰੁਸਤ ਰਹਿਣ ਲਈ ਜੰਕ ਫੂਡ ਤੋਂ ਦੂਰ ਰਹਿਣਾ, ਵਧੀਆ ਡਾਈਟ ਲੈਣਾ ਅਤੇ ਕਸਰਤ ਕਰਨਾ ਬਹੁਤ ਜ਼ਰੂਰੀ ਹੈ। ਇੱਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਇਸ ਤੋਂ ਪਹਿਲਾਂ ਡੇਰਾ ਬੱਸੀ ਦੀ ਸੰਯੋਜਕ ਭੈਣ ਗੁਰਚਰਨ ਕੌਰ ਨੇ ਇਸ ਸਮਾਗਮ ਵਿਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ, ਸਮੂਹ ਸੰਗਤਾਂ, ਵੱਖ-ਵੱਖ ਬਰਾਂਚਾਂ ਦੇ ਮੁਖੀਆਂ ਅਤੇ ਜ਼ੋਨਲ ਇੰਚਾਰਜ ਮਹਾਤਮਾ ਓ.ਪੀ. ਨਿਰੰਕਾਰੀ ਜੀ ਦਾ ਨਿੱਘਾ ਸਵਾਗਤ ਅਤੇ ਧੰਨਵਾਦ ਕੀਤਾ। ਉਨ੍ਹਾਂ ਕਾਮਨਾ ਕੀਤੀ ਕਿ ਬੱਚਿਆਂ ਵਲੋਂ ਸਤਿਗੁਰੂ ਦੀਆਂ ਸਿੱਖਿਆਵਾਂ ਦਾ ਜੋ ਸੰਦੇਸ਼ ਦਿੱਤਾ ਗਿਆ ਹੈ, ਉਸ ਨੂੰ ਹਰ ਕੋਈ ਆਪਣੇ ਜੀਵਨ ਵਿਚ ਅਮਲ ਰੂਪ ਵਿਚ ਅਪਣਾਵੇ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼੍ਰੀ ਨਾਭਾ ਸਾਹਿਬ 'ਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਹੋਈ ਮੀਟਿੰਗ ਅਗਲੀ ਖ਼ਬਰ ਨੀਟ ਦੀ ਰੀ-ਪ੍ਰੀਖਿਆ ਨੂੰ ਲੈ ਕੇ ਫ਼ਰੀਦਕੋਟ ਅੰਦਰ ਬਣੇ 2 ਪ੍ਰੀਖਿਆ ਸੈਂਟਰ
Ad Position 24