28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਮਚਿਆ ਹੜਕੰਪ

ਬੀਜਾ/ਖੰਨਾ (ਲੁਧਿਆਣਾ), 21 ਜੂਨ (ਪ੍ਰਦੀਪ ਭੰਡਾਰੀ/ਅਵਤਾਰ ਸਿੰਘ ਜੰਟੀ ਮਾਨ)- ਨੈਸ਼ਨਲ ਹਾਈਵੇ 'ਤੇ ਲੁਧਿਆਣਾ ਨੇੜੇ ਕਸਬਾ ਬੀਜਾ ਦੇ ਕੋਲ ਉਸ ਵੇਲੇ...

Ad Position 21
No active advertisement
ਅਜੀਤ ਡੈਸਕ 21-06-2026

ਬੀਜਾ/ਖੰਨਾ (ਲੁਧਿਆਣਾ), 21 ਜੂਨ (ਪ੍ਰਦੀਪ ਭੰਡਾਰੀ/ਅਵਤਾਰ ਸਿੰਘ ਜੰਟੀ ਮਾਨ)- ਨੈਸ਼ਨਲ ਹਾਈਵੇ 'ਤੇ ਲੁਧਿਆਣਾ ਨੇੜੇ ਕਸਬਾ ਬੀਜਾ ਦੇ ਕੋਲ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਸਵਾਰੀਆਂ ਨਾਲ ਭਰੀ ਇਕ ਬੱਸ ਨੂੰ ਅਚਾਨਕ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਬੱਸ ਵਿਚ ਬੱਚਿਆਂ ਸਮੇਤ 100 ਤੋਂ ਵੱਧ ਯਾਤਰੀ ਸਵਾਰ ਸਨ। ਅੱਗ ਲੱਗਦੇ ਹੀ ਬੱਸ ਵਿਚ ਸਵਾਰ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਡਰਾਈਵਰ ਅਤੇ ਸਥਾਨਕ ਲੋਕਾਂ ਦੀ ਸੂਝਬੂਝ ਨਾਲ ਸਵਾਰੀਆਂ ਨੂੰ ਤੁਰੰਤ ਬੱਸ ਵਿਚੋਂ ਬਾਹਰ ਕੱਢਿਆ ਗਿਆ, ਜਿਸ ਕਾਰਨ ਵੱਡਾ ਹਾਦਸਾ ਟਲ ਗਿਆ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪਾਰਟੀਆਂ ਅਤੇ ਐਸ.ਡੀ.ਐਮ. ਖੰਨਾ ਮੌਕੇ 'ਤੇ ਪਹੁੰਚ ਗਏ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਵੀ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਅਤੇ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਗਨੀਮਤ ਰਹੀ ਕਿ ਇਸ ਘਟਨਾ ਵਿਚ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ। ਹਾਲਾਂਕਿ ਬੱਸ ਨੂੰ ਅੱਗ ਕਾਰਨ ਭਾਰੀ ਨੁਕਸਾਨ ਪਹੁੰਚਿਆ ਹੈ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਾਸੀ 2027 ਵਿਚ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਦਾ ਮਨ ਬਣਾ ਚੁੱਕੇ ਹਨ- ਭਰਾਜ ਅਗਲੀ ਖ਼ਬਰ ਸਰਕਾਰੀ ਰਾਹ ਬੰਦ ਕਰਨ ਦੇ ਦੋਸ਼ਾਂ 'ਚ ਘਿਰਿਆ ਏ.ਟੀ.ਐੱਸ. ਪ੍ਰਾਜੈਕਟ, ਜ਼ਮੀਨ ਮਾਲਕਾਂ ਨੇ ਐੱਸ.ਡੀ.ਐੱਮ. ਕੋਲ ਲਗਾਈ ਗੁਹਾਰ
Ad Position 24