28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਸਰਕਾਰੀ ਰਾਹ ਬੰਦ ਕਰਨ ਦੇ ਦੋਸ਼ਾਂ 'ਚ ਘਿਰਿਆ ਏ.ਟੀ.ਐੱਸ. ਪ੍ਰਾਜੈਕਟ, ਜ਼ਮੀਨ ਮਾਲਕਾਂ ਨੇ ਐੱਸ.ਡੀ.ਐੱਮ. ਕੋਲ ਲਗਾਈ ਗੁਹਾਰ

ਡੇਰਾਬਸੀ, 21 ਜੂਨ- ਡੇਰਾਬਸੀ ਦੇ ਪਿੰਡ ਮਾਧੋਪੁਰ ਵਿਚ ਸਥਿਤ ਏ.ਟੀ.ਐੱਸ. ਪ੍ਰਾਜੈਕਟ ਖ਼ਿਲਾਫ਼ ਇਲਾਕੇ ਦੇ ਜ਼ਮੀਨ ਮਾਲਕਾਂ ਨੇ...

Ad Position 21
No active advertisement
ਅਜੀਤ ਡੈਸਕ 21-06-2026

ਡੇਰਾਬਸੀ, 21 ਜੂਨ- ਡੇਰਾਬਸੀ ਦੇ ਪਿੰਡ ਮਾਧੋਪੁਰ ਵਿਚ ਸਥਿਤ ਏ.ਟੀ.ਐੱਸ. ਪ੍ਰਾਜੈਕਟ ਖ਼ਿਲਾਫ਼ ਇਲਾਕੇ ਦੇ ਜ਼ਮੀਨ ਮਾਲਕਾਂ ਨੇ ਸਰਕਾਰੀ ਰਾਹ ਬੰਦ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਇਸ ਸਬੰਧੀ ਸਿਮਰਨਜੀਤ ਸਿੰਘ ਅਤੇ ਤੇਸਤਿੰਦਰ ਗਰਗ ਨੇ ਐੱਸ.ਡੀ.ਐੱਮ. ਡੇਰਾਬਸੀ ਨੂੰ ਸ਼ਿਕਾਇਤ ਸੌਂਪ ਕੇ ਪਿੰਡ ਮਾਧੋਪੁਰ ਦੇ ਖਸਰਾ ਨੰਬਰ 68 ਵਿਚ ਸਥਿਤ ਸਾਂਝੇ ਸਰਕਾਰੀ ਰਾਹ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ।

ਸ਼ਿਕਾਇਤਕਰਤਾਵਾਂ ਨੇ ਦੱਸਿਆ ਕਿ ਏ.ਟੀ.ਐੱਸ. ਪ੍ਰਾਜੈਕਟ ਅੰਦਰੋਂ ਲੰਘਦੇ ਸਰਕਾਰੀ ਰਾਹ 'ਤੇ ਕੰਧਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਕਾਰਨ ਕਿਸਾਨਾਂ ਅਤੇ ਆਮ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਰਾਹ ਕਈ ਸਾਲਾਂ ਤੋਂ ਲੋਕਾਂ ਦੀ ਵਰਤੋਂ ਵਿਚ ਸੀ ਅਤੇ ਇਸ ਰਾਹ ਰਾਹੀਂ ਉਹ ਆਪਣੀਆਂ ਖੇਤੀਬਾੜੀ ਜ਼ਮੀਨਾਂ ਤੱਕ ਪਹੁੰਚਦੇ ਸਨ। ਰਾਹ ਬੰਦ ਹੋਣ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੀੜਤਾਂ ਦਾ ਦਾਅਵਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਵੀ ਸਬੰਧਤ ਧਿਰ ਨਾਲ ਗੱਲਬਾਤ ਕੀਤੀ ਗਈ ਸੀ ਪਰ ਕੋਈ ਹੱਲ ਨਾ ਨਿਕਲਣ ਕਾਰਨ ਉਨ੍ਹਾਂ ਨੂੰ ਪ੍ਰਸ਼ਾਸਨ ਦਾ ਦਰਵਾਜ਼ਾ ਖੜਕਾਉਣਾ ਪਿਆ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਸਰਕਾਰੀ ਰਾਹ ਤੋਂ ਰੁਕਾਵਟਾਂ ਹਟਾਈਆਂ ਜਾਣ ਅਤੇ ਲੋਕਾਂ ਦੀ ਆਵਾਜਾਈ ਬਹਾਲ ਕੀਤੀ ਜਾਵੇ। ਦੂਜੇ ਪਾਸੇ ਏ.ਟੀ.ਐੱਸ. ਪ੍ਰਾਜੈਕਟ ਦੇ ਮੈਨੇਜਰ ਸੰਦੀਪ ਸਿੰਘ ਨੇ ਦੱਸਿਆ ਕਿ ਉਕਤ ਕੰਧਾਂ ਕਰੀਬ 15 ਸਾਲਾਂ ਤੋਂ ਮੌਜੂਦ ਹਨ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਜਾਂ ਐੱਸ.ਡੀ.ਐੱਮ. ਵਲੋਂ ਰਾਹ ਖੋਲ੍ਹਣ ਲਈ ਕੰਧਾਂ ਹਟਾਉਣ ਦੇ ਨਿਰਦੇਸ਼ ਦਿੱਤੇ ਜਾਂਦੇ ਹਨ ਤਾਂ ਕੰਪਨੀ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਅਤੇ ਉਹ ਪ੍ਰਸ਼ਾਸਨ ਦੇ ਹਰ ਫ਼ੈਸਲੇ ਦਾ ਪੂਰਾ ਸਹਿਯੋਗ ਕਰੇਗੀ।

ਇਸ ਸਬੰਧੀ ਐੱਸ.ਡੀ.ਐੱਮ. ਡੇਰਾਬਸੀ ਅਮਿਤ ਗੁਪਤਾ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਮਚਿਆ ਹੜਕੰਪ ਅਗਲੀ ਖ਼ਬਰ ਬਠਿੰਡਾ 'ਚ ਆਈ.ਟੀ.ਆਈ. ਕੋਲੋਂ ਲੰਘਦਾ ਰਜਬਾਹਾ ਟੁੱਟਿਆ
Ad Position 24