09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਪਤਨੀ ਦੇ ਪੇਕੇ ਜਾਣ ਤੋਂ ਪ੍ਰੇਸ਼ਾਨ ਨੌਜਵਾਨ ਬੱਚੀ ਸਮੇਤ ਲਾਪਤਾ

ਡੱਬਵਾਲੀ (ਹਰਿਆਣਾ), 10 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪਤਨੀ ਦੇ ਪੇਕੇ ਜਾਣ ਤੋਂ ਪ੍ਰੇਸ਼ਾਨ ਇਕ ਨੌਜਵਾਨ ਆਪਣੀ ਢਾਈ ਸਾਲਾ ਬੱਚੀ ਨੂੰ ਮੋਟਰਸਾਇਕਲ ’ਤੇ ਨਾਲ ਲੈ ਕੇ ਘਰੋਂ ਨਿਕਲ ਗਿਆ। ਇਸ ਉਪਰੰਤ ਉਹ...

Ad Position 21
No active advertisement
ਅਜੀਤ ਡੈਸਕ 10-07-2026

ਡੱਬਵਾਲੀ (ਹਰਿਆਣਾ), 10 ਜੁਲਾਈ (ਇਕਬਾਲ ਸਿੰਘ ਸ਼ਾਂਤ) - ਪਤਨੀ ਦੇ ਪੇਕੇ ਜਾਣ ਤੋਂ ਪ੍ਰੇਸ਼ਾਨ ਇਕ ਨੌਜਵਾਨ ਆਪਣੀ ਢਾਈ ਸਾਲਾ ਬੱਚੀ ਨੂੰ ਮੋਟਰਸਾਇਕਲ ’ਤੇ ਨਾਲ ਲੈ ਕੇ ਘਰੋਂ ਨਿਕਲ ਗਿਆ। ਇਸ ਉਪਰੰਤ ਉਹ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਰਾਜਸਥਾਨ ਨਹਿਰ ਕੋਲ ਉਸ ਦੀ ਮੋਟਰਸਾਇਕਲ, ਜੁੱਤੇ, ਬੱਚੀ ਦਾ ਸਕੂਲ ਬੈਗ ਅਤੇ ਸੈਂਡਲ ਬਰਾਮਦ ਹੋਏ ਹਨ। ਸਿਟੀ ਪੁਲਿਸ ਨੇ ਭਰਾ ਜਗਦੀਸ਼ ਕੁਮਾਰ ਦੀ ਸ਼ਿਕਾਇਤ ’ਤੇ ਗੁੰਮਸ਼ੁਦਗੀ ਦਾ ਮੁਕੱਦਮਾ ਦਰਜ ਕੀਤਾ ਹੈ।
ਚੌਟਾਲਾ ਵਾਸੀ ਦਯਾਰਾਮ (30) ਅਲੀਕਾ ਪੈਟਰੋਲ ਪੰਪ ’ਤੇ ਨੌਕਰੀ ਕਰਦਾ ਸੀ। ਕਰੀਬ ਅੱਠ ਸਾਲ ਪਹਿਲਾਂ ਉਸ ਨੇ ਪਿੰਡ ਚੌਟਾਲਾ ਦੀ ਦਰਸ਼ਨਾ ਨਾਲ ਪ੍ਰੇਮ ਵਿਆਹ ਕੀਤਾ ਸੀ। ਦੋਵਾਂ ਦੀ ਢਾਈ ਸਾਲ ਦੀ ਇਕ ਬੱਚੀ ਹੈ।ਸ਼ਿਕਾਇਤਕਰਤਾ ਮੁਤਾਬਕ ਕਰੀਬ 10 ਦਿਨ ਪਹਿਲਾਂ ਦਯਾਰਾਮ ਦੀ ਪਤਨੀ ਦਰਸ਼ਨਾ ਨਾਰਾਜ਼ ਹੋ ਕੇ ਆਪਣੇ ਪਿਤਾ ਨਾਲ ਪੇਕੇ ਚੌਟਾਲਾ ਚਲੀ ਗਈ ਸੀ। ਉਸ ਮਗਰੋਂ ਦਯਾਰਾਮ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ।
ਜਗਦੀਸ਼ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਦਯਾਰਾਮ ਆਪਣੀ ਬੱਚੀ ਨੂੰ ਨਾਲ ਲੈ ਕੇ ਮੋਟਰਸਾਇਕਲ ’ਤੇ ਘਰੋਂ ਬਿਨਾਂ ਦੱਸੇ ਨਿਕਲ ਗਿਆ। ਰਾਤ ਕਰੀਬ 10 ਵਜੇ ਤੱਕ ਉਸ ਨਾਲ ਗੱਲ ਹੋਈ, ਪਰ ਉਸ ਮਗਰੋਂ ਸੰਪਰਕ ਨਹੀਂ ਹੋ ਸਕਿਆ। 9 ਅਗਸਤ ਨੂੰ ਦੁਪਹਿਰ ਕਰੀਬ 12:30 ਵਜੇ ਤੱਕ ਫੋਨ ’ਤੇ ਘੰਟੀ ਵੱਜਦੀ ਰਹੀ, ਫਿਰ ਮੋਬਾਈਲ ਬੰਦ ਆਉਣ ਲੱਗ ਪਿਆ।
ਪਰਿਵਾਰਿਕ ਮੈਂਬਰ ਉਸ ਦੀ ਭਾਲ ਕਰਦੇ ਹੋਏ ਰਾਜਸਥਾਨ ਨਹਿਰ ਕੋਲ ਪੁੱਜੇ, ਜਿੱਥੇ ਦਯਾਰਾਮ ਦੀ ਮੋਟਰਸਾਇਕਲ, ਉਸ ਦੇ ਜੁੱਤੇ, ਬੱਚੀ ਦਾ ਸਕੂਲ ਬੈਗ ਅਤੇ ਸੈਂਡਲ ਪਏ ਮਿਲੇ। ਸਿਟੀ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀ ਈਏਐਸਆਈ ਸ਼ਿਵ ਕੁਮਾਰ ਨੇ ਦੱਸਿਆ ਕਿ ਨੌਜਵਾਨ ਅਤੇ ਬੱਚੀ ਦੀ ਭਾਲ ਕੀਤੀ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਬਰਾੜ ਦੇ 40 ਪਰਿਵਾਰ ਭਾਜਪਾ ਤੇ ਅਕਾਲੀ ਦਲ ਨੂੰ ਛੱਡ ਕੇ 'ਆਪ' ਚ ਸ਼ਾਮਿਲ ਅਗਲੀ ਖ਼ਬਰ ਐੱਸ.ਜੀ.ਪੀ.ਸੀ. ਵਲੋਂ ਫ਼ਿਲਮ ਸਤਲੁਜ 'ਤੇ ਪਾਬੰਦੀ ਹਟਾਉਣ ਦੀ ਮੰਗ ਨੂੰ ਲੈ ਕੇ ਦਿੱਤਾ ਗਿਆ ਮੰਗ ਪੱਤਰ
Ad Position 24