09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਦੋ ਧਿਰਾਂ ਦਰਮਿਆਨ ਚੱਲੀਆ ਗੋਲੀਆ 'ਚ ਇਕ ਦੀ ਮੌਤ, ਅਨੇਕਾਂ ਜ਼ਖ਼ਮੀਂ

ਅਟਾਰੀ ਸਰਹੱਦ (ਅੰਮ੍ਰਿਤਸਰ) 10 ਜੁਲਾਈ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਕਸਬਾ ਬਾਬਾ ਸੋਹਨ ਸਿੰਘ ਭਕਨਾ ਦੀ ਦਾਣਾ ਮੰਡੀ ਵਿਖੇ ਬੀਤੀ ਦੇਰ ਰਾਤ...

Ad Position 21
No active advertisement
ਅਜੀਤ ਡੈਸਕ 10-07-2026

ਅਟਾਰੀ ਸਰਹੱਦ (ਅੰਮ੍ਰਿਤਸਰ) 10 ਜੁਲਾਈ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ) - ਅੰਮ੍ਰਿਤਸਰ ਜ਼ਿਲ੍ਹਾ ਦਿਹਾਤੀ ਅਧੀਨ ਆਉਂਦੇ ਥਾਣਾ ਘਰਿੰਡਾ ਦੇ ਕਸਬਾ ਬਾਬਾ ਸੋਹਨ ਸਿੰਘ ਭਕਨਾ ਦੀ ਦਾਣਾ ਮੰਡੀ ਵਿਖੇ ਬੀਤੀ ਦੇਰ ਰਾਤ ਦੋ ਧਿਰਾਂ ਦਰਮਿਆਨ ਆਮੋ ਸਾਹਮਣੇ ਚੱਲੀ ਗੋਲੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ ਦੋਵੇਂ ਪਾਸਿਓਂ ਅਨੇਕਾਂ ਜ਼ਖ਼ਮੀਂ ਹੋਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਸਥਾਨਕ ਲੋਕਾਂ ਪਾਸੋਂ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਜਸਕਰਨ ਸਿੰਘ ਵਲੋ ਅੰਗਰੇਜ਼ ਸਿੰਘ ਵਾਸੀ ਭਕਨਾ ਕਲਾਂ ਦੇ ਘਰ ਵਿਚੋਂ ਇਕ ਸ਼ੱਕੀ ਚੋਰ ਨੂੰ ਫੜਨ ਤੋਂ ਬਾਅਦ ਇਹ ਝਗੜਾ ਸ਼ੁਰੂ ਹੋਇਆ ਸੀ। ਇਹ ਵੀ ਪਤਾ ਲੱਗਾ ਹੈ ਕਿ ਇਹ ਝਗੜੇ ਦਾ ਕਾਰਨ ਪੰਚਾਇਤੀ ਚੋਣਾਂ ਸਮੇਂ ਜਿੱਤੀ ਹੋਈ ਧਿਰ ਤੇ ਹਾਰੀ ਹੋਈ ਧਿਰ ਦਰਮਿਆਨ ਵੀ ਚੱਲਦਾ ਆ ਰਿਹਾ ਸੀ। ਝਗੜਾ ਕਰਨ ਵਾਲੀਆਂ ਦੋਵੇਂ ਧਿਰਾਂ ਵਲੋਂ ਇਕ ਦੂਸਰੇ ਨਾਲ ਲੜਨ ਲਈ ਦਾਣਾ ਮੰਡੀ ਭਕਨਾ ਵਿਖੇ ਬੀਤੀ ਦੇਰ ਸ਼ਾਮ ਦਾ ਟਾਈਮ ਰੱਖ ਲਿਆ। ਦੋਵੇਂ ਧਿਰਾਂ ਵਲੋਂ ਆਏ ਹਮਲਾਵਾਰਾਂ ਵਲੋਂ ਇਕ ਦੂਸਰੇ ਤੇ ਗੋਲੀਆਂ ਚਲਾਈਆਂ ਗਈਆਂ ਗੋਲੀਆਂ ਚਲਾਈਆਂ ਗਈਆਂ। ਇਸ ਦੇ ਨਤੀਜੇ ਵਜੋਂ ਗੁਰ ਜਸ਼ਨ ਸਿੰਘ ਉਰਫ ਜਸ਼ਨ ਉਰਫ ਚੀਨੀ ਉਮਰ 26 ਸਾਲ ਦੀ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਪੁਲਿਸ ਅਨੁਸਾਰ ਮ੍ਰਿਤਕ ਜਸ਼ਨ ਤੇ ਪਹਿਲਾਂ ਹੀ 19 ਅਪਰਾਧਿਕ ਮਾਮਲੇ ਦਰਜ ਸਨ। ਪੁਲਿਸ ਥਾਣਾ ਘਰਿੰਡਾ ਵਲੋਂ ਬੀ.ਐਨ.ਐਸ. ਤੇ ਅਸਲਾ ਐਕਟ ਅਨੁਸਾਰ ਪ੍ਰਗਟ ਸਿੰਘ ਪੁੱਤਰ ਸੂਰਤਾ ਸਿੰਘ ਵਾਸੀ ਭਕਨਾ ਕਲਾਂ ਸਮੇਤ ਅੱਠ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕਰਕੇ ਛਾਪੇਮਾਰੀ ਸ਼ੁਰੂ ਕੀਤੀ ਗਈ ਹੈ। ਇਸ ਸੰਬੰਧੀ ਪੁਲਿਸ ਕੋਲੋਂ ਪੱਖ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਐਸ.ਐਚ.ਓ. ਘਰਿੰਡਾ ਵਲੋਂ ਫੋਨ ਨਹੀਂ ਚੁੱਕਿਆ ਗਿਆ। ਡੀ.ਐਸ.ਪੀ. ਅਟਾਰੀ ਨੇ ਕਿਹਾ ਕਿ ਉਹ ਚੰਡੀਗੜ੍ਹ ਹਨ, ਇਸ ਬਾਰੇ ਉਨ੍ਹਾਂ ਨੂੰ ਕੁਝ ਨਹੀਂ ਪਤਾ ਨਾ ਹੋਣ ਬਾਰੇ ਦੱਸ ਕੇ ਪੱਲਾ ਝਾੜਿਆ ਗਿਆ ਹੈ । 

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਪੁਲਿਸ ਨੇ ਚਲਾਇਆ ਆਪ੍ਰੇਸ਼ਨ ਪ੍ਰਹਾਰ 3.0, 200 ਤੋਂ ਵੱਧ ਗ੍ਰਿਫ਼ਤਾਰੀਆਂ ਅਗਲੀ ਖ਼ਬਰ ਪਿੰਡ ਬਰਾੜ ਦੇ 40 ਪਰਿਵਾਰ ਭਾਜਪਾ ਤੇ ਅਕਾਲੀ ਦਲ ਨੂੰ ਛੱਡ ਕੇ 'ਆਪ' ਚ ਸ਼ਾਮਿਲ
Ad Position 24