09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਮਸਲਾ ਹੱਲ ਨਾ ਹੋਣ ਦੀ ਸੂਰਤ ਵਿਚ ਭੁੱਖ ਹੜਤਾਲ 'ਤੇ ਬੈਠਣ ਲਈ ਮਜਬੂਰ ਹੋਣਗੇ ਵਕੀਲ - ਐਡਵੋਕੇਟ ਸਰਜੀਤ ਸਿੰਘ

ਸੰਗਰੂਰ, 10 ਜੁਲਾਈ (ਧੀਰਜ ਪਸੋਰੀਆ) - ਵਕੀਲਾਂ ਦੇ ਮਸਲੇ ਦਾ ਚੌਥੇ ਦਿਨ ਵੀ ਕੋਈ ਹੱਲ ਨਾ ਨਿਕਲਣ ਦੇ ਚਲਦਿਆਂ ਜ਼ਿਲ੍ਹਾ ਬਾਰ ਸੰਗਰੂਰ ਦੇ ਤਿੰਨ ਵਕੀਲਾਂ ਐਡਵੋਕੇਟ ਸਰਜੀਤ ਸਿੰਘ ਗਰੇਵਾਲ, ਐਡਵੋਕੇਟ ਲਲਿਤ ਕੁਮਾਰ ਗਰਗ ਅਤੇ ਐਡਵੋਕੇਟ...

Ad Position 21
No active advertisement
ਅਜੀਤ ਡੈਸਕ 10-07-2026

ਸੰਗਰੂਰ, 10 ਜੁਲਾਈ (ਧੀਰਜ ਪਸੋਰੀਆ) - ਵਕੀਲਾਂ ਦੇ ਮਸਲੇ ਦਾ ਚੌਥੇ ਦਿਨ ਵੀ ਕੋਈ ਹੱਲ ਨਾ ਨਿਕਲਣ ਦੇ ਚਲਦਿਆਂ ਜ਼ਿਲ੍ਹਾ ਬਾਰ ਸੰਗਰੂਰ ਦੇ ਤਿੰਨ ਵਕੀਲਾਂ ਐਡਵੋਕੇਟ ਸਰਜੀਤ ਸਿੰਘ ਗਰੇਵਾਲ, ਐਡਵੋਕੇਟ ਲਲਿਤ ਕੁਮਾਰ ਗਰਗ ਅਤੇ ਐਡਵੋਕੇਟ ਦਲਜੀਤ ਸਿੰਘ ਸੇਖੋ ਨੇ ਕਿਹਾ ਹੈ ਕਿ ਜੇਕਰ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ ਉਹ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੋਣਗੇ। ਇਸ ਬਾਰੇ ਉਨ੍ਹਾਂ ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਨੂੰ ਆਫਰ ਕਰ ਦਿੱਤਾ ਹੈ। ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਚੌਥੇ ਦਿਨ ਵੀ ਕੰਮ ਕਾਜ ਠੱਪ ਕਰਨ ਤੋਂ ਬਾਅਦ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਵਕੀਲਾਂ ਵਲੋਂ ਕੰਮ ਕਾਰ ਠੱਪ ਕਰ ਦਿੱਤੇ ਜਾਣ ਤੋਂ ਬਾਅਦ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸੁਣਵਾਈ ਨਾ ਹੋਣ ਕਾਰਨ ਉਹ ਅਗਲੀਆਂ ਤਰੀਖਾਂ ਲੈਣ ਲਈ ਮਜਬੂਰ ਹੋ ਰਹੇ ਹਨ। ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ ਅਤੇ ਹੋਰਨਾਂ ਨੇ ਕਿਹਾ ਕਿ ਲੀਗਲ ਏਡ ਡਿਫੈਂਸ ਕੌਂਸਲ ਦੀ ਮੌਜੂਦਾ ਨੀਤੀ ਕਈ ਗੰਭੀਰ ਖਾਮੀਆਂ ਨਾਲ ਘਿਰੀ ਹੋਈ ਹੈ। ਇਸ ਲਈ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ। 

Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਮਾਰਕੀਟ ਵਿਚ ਕੱਚੇ ਤੇਲ ਦਾ ਰੇਟ ਘਟਣ ਦੇ ਬਾਵਜੂਦ ਦੇਸ਼ ਵਿਚ ਨਹੀਂ ਘਟਾਇਆ ਜਾ ਰਿਹਾ ਪੈਟਰੋਲ ਅਤੇ ਡੀਜ਼ਲ ਦਾ... ਅਗਲੀ ਖ਼ਬਰ ਆਵਾਰਾ ਪਸ਼ੂ ਨੂੰ ਬਚਾਉਂਦੇ ਪਲਟੀ ਕਾਰ, ਦੋ ਦੀ ਮੌਤ
Ad Position 24