08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਮੁਬਾਰਕਪੁਰ ਵਿਖੇ ਬਣੇ ਕਾਜਵੇ ਤੇ ਪਾਣੀ ਚੜ ਜਾਣ ਕਾਰਨ ਪੁਲਿਸ ਪ੍ਰਸ਼ਾਸਨ ਨੇ ਕੀਤਾ ਬੰਦ

ਡੇਰਾਬੱਸੀ, 10 ਜੁਲਾਈ (ਰਣਬੀਰ ਸਿੰਘ ਪੜ੍ਹੀ)- ਬਰਸਾਤ ਦੇ ਮੌਸਮ ਵਿਚ ਸ਼ਿਵਾਲਿਕ ਦੀਆਂ ਪਹਾੜਾਂ ਤੇ...

Ad Position 21
No active advertisement
ਅਜੀਤ ਡੈਸਕ 10-07-2026

ਡੇਰਾਬੱਸੀ, 10 ਜੁਲਾਈ (ਰਣਬੀਰ ਸਿੰਘ ਪੜ੍ਹੀ)- ਬਰਸਾਤ ਦੇ ਮੌਸਮ ਵਿਚ ਸ਼ਿਵਾਲਿਕ ਦੀਆਂ ਪਹਾੜਾਂ ਤੇ ਭਰਵੀਂ ਬਰਸਾਤ ਹੋਣ ਕਾਰਨ ਘੱਗਰ ਦਰਿਆ ਦੇ ਵਿਚ ਰਿਕਾਰਡ ਤੋੜ ਪਾਣੀ ਆ ਜਾਣ ਕਾਰਨ ਇਥੇ ਪੁਲਿਸ ਪ੍ਰਸ਼ਾਸਨ ਵਲੋਂ ਮੁਬਾਰਕਪੁਰ ਢਕੋਲੀ ਨੂੰ ਜੋੜਨ ਵਾਲੇ ਕਾਜਵੇ ਨੂੰ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਬੰਦ ਕਰਵਾਇਆ ਗਿਆ।

ਪੁਲਿਸ ਪ੍ਰਸ਼ਾਸਨ ਵਲੋਂ ਇੱਥੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਮੁਬਾਰਕਪੁਰ ਪੁਲਿਸ ਮੁਸਤੈਦੀ ਨਾਲ ਤੈਨਾਤ ਰਹੀ । ਪੁਲਿਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਬਾਰਕਪੁਰ ਕਾਜਵੇ ਤੇ ਪਾਣੀ ਕਾਫੀ ਆ ਗਿਆ ਸੀ ਜਿਸ ਕਰਕੇ ਸਵੇਰੇ 7 ਵਜੇ ਇੱਥੋਂ ਟਰੈਫਿਕ ਰੋਕ ਦਿੱਤੀ ਗਈ ਸੀ, ਘੱਗਰ ਦੇ ਉੱਪਰੋਂ ਦੀ ਵੀ ਪਾਣੀ ਵਗਣ ਲੱਗ ਪਿਆ ਸੀ। ਦੁਪਹਿਰ 2 ਵਜੇ ਜਦੋਂ ਪਾਣੀ ਘੱਟ ਗਿਆ ਤਾਂ ਇੱਥੋਂ ਆਵਾਜਾਈ ਮੁੜ ਤੋਂ ਬਹਾਲ ਕਰ ਦਿੱਤੀ ਗਈ।

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਸਟੋਰ ਦੀ ਆੜ 'ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼, ਮੁਲਜ਼ਮ ਕਾਬੂ ਅਗਲੀ ਖ਼ਬਰ ਅਚਾਨਕ ਚੱਲੀ ਹਨੇਰੀ ਤੇ ਮੀਂਹ ਨਾਲ ਗਰਮੀ ਤੋਂ ਮਿਲੀ ਵੱਡੀ ਰਾਹਤ
Ad Position 24